ਨਵੀਂ ਦਿੱਲੀ: ਅਦਾਕਾਰ ਅਮਿਤਾਭ ਬਚਨ ਦੀ ਫਿਲਮ 'ਝੂੰਡ' 'ਤੇ ਸੁਪਰੀਮ ਕੋਰਟ ਨੇ ਰਿਲੀਜ਼ 'ਤੇ ਲੱਗਾ ਬੈਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਫ਼ਿਲਮ ਦਾ ਨਿਰਦੇਸ਼ਨ ਨਾਗਰਾਜ ਮੰਜੁਲੇ ਨੇ ਕੀਤਾ ਹੈ। ਇਹ ਬੈਨ ਤੇਲੰਗਾਨਾ ਹਾਈ ਕੋਰਟ ਤੇ ਸਥਾਨਕ ਕੋਰਟ ਨੇ ਲਾਇਆ ਸੀ। ਅਮਿਤਾਭ ਬਚਨ ਨਿਰਦੇਸ਼ਕ ਸੁਜੀਤ ਸਰਕਾਰ ਦੀ ਫਿਲਮ ਗੁਲਾਬੋ ਸਿਤਾਬੋ 'ਚ ਨਜ਼ਰ ਆਏ ਸਨ।
ਅਮਿਤਾਭ ਬਚਨ ਦੀ ਫਿਲਮ 'ਝੂੰਡ' ਦੀ ਰਿਲੀਜ਼ 'ਤੇ ਰੋਕ ਬਰਕਰਾਰ - Actor Amitabh Bachchan
ਅਦਾਕਾਰ ਅਮਿਤਾਭ ਬਚਨ ਦੀ ਫਿਲਮ 'ਝੂੰਡ' 'ਤੇ ਸੁਪਰੀਮ ਕੋਰਟ ਨੇ ਰਿਲੀਜ਼ 'ਤੇ ਲੱਗਾ ਬੈਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਫ਼ਿਲਮ ਦਾ ਨਿਰਦੇਸ਼ਨ ਨਾਗਰਾਜ ਮੰਜੁਲੇ ਨੇ ਕੀਤਾ ਹੈ।

ਅਮਿਤਾਭ ਬਚਨ ਦੀ ਫਿਲਮ 'ਝੂੰਡ' ਦੀ ਰਿਲੀਜ਼ 'ਤੇ ਰੋਕ ਬਰਕਰਾਰ
ਨੰਦੀ ਚੀਨੀ ਕੁਮਾਰ ਨੇ ਕਾਪੀਰਾਈਟ ਦੇ ਉਲੰਘਣਾ ਨੂੰ ਲੈ ਕੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਰਿਪੋਰਟ ਮੁਤਾਬਕ ਅਮਿਤਾਭ ਬਚਨ ਦੀ ਫਿਲਮ ਨੂੰ ਰਿਲੀਜ਼ ਨਹੀਂ ਕਰਨ ਦਾ ਆਰਡਰ ਪਾਸ ਕੀਤਾ ਗਿਆ ਸੀ। ਹੁਣ ਖ਼ਬਰਾਂ ਮੁਤਾਬਕ ਸੁਪਰੀਮ ਕੋਰਟ ਨੇ ਲੱਗਾ ਬੈਨ ਹਟਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਹਾਈ ਕੋਰਟ 'ਚ ਜਸਟਿਸ ਬੋਬਡੇ, ਜਸਟਿਸ ਕੇਐੱਸ ਬੋਪਨਾ, ਤੇ ਜਸਟਿਸ ਵੀ ਰਾਮਾ ਸੁਬ੍ਰਮਯਨਮ ਨੇ ਤੇਲੰਗਾਨਾ ਹਾਈ ਕੋਰਟ ਵੱਲੋਂ ਦਿੱਤੇ ਗਏ ਆਰਡਰ ਖ਼ਿਲਾਫ਼ ਕੀਤੀ ਗਈ ਅਪੀਲ ਨੂੰ ਠੁਕਰਾ ਦਿੱਤਾ ਹੈ।