ਮੁੰਬਈ : ਤੁਹਾਨੂੰ ਉਹ ਔਰਤ ਤਾਂ ਯਾਦ ਹੋਵੇਗੀ ਜਿਸ ਦੀ ਵੀਡੀਓ ਕੁਝ ਸਮੇਂ ਪਹਿਲਾਂ ਇੱਕ ਰੇਲਵੇ ਸਟੇਸ਼ਨ ਪਲੇਟਫਾਰਮ ਤੋਂ ਵਾਇਰਲ ਹੋਈ ਸੀ। ਇਹ ਔਰਤ ਲਤਾ ਮੰਗੇਸ਼ਕਰ ਦਾ ਗਾਣਾ 'ਇੱਕ ਪਿਆਰ ਕਾ ਨਗਮਾ' ਗਾ ਰਹੀ ਸੀ, ਨਾਲ ਹੀ ਕਿਸੇ ਨੇ ਇਸ ਔਰਤ ਦੇ ਗਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ ਜਿਸ ਤੋਂ ਬਾਅਦ ਇਸ ਔਰਤ ਦੀ ਕਿਸਮਤ ਬਦਲ ਗਈ। ਹੁਣ ਬਾਲੀਵੁੱਡ ਵਿੱਚ ਵੀ ਇੱਕ ਵੱਡਾ ਆਫਰ ਮਿਲਿਆ ਹੈ। ਹੁਣ ਤੱਕ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਅਸੀਂ ਰੇਣੂ ਮੰਡਲ ਦੀ ਗੱਲ ਕਰ ਰਹੇ ਹਾਂ। ਹਾਲ ਹੀ ਵਿੱਚ ਰੇਣੂ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ ਤੇ ਇੱਕ ਵਾਰ ਫਿਰ ਇਸ ਵੀਡੀਓ ਨੂੰ ਦੇਖ ਤੁਸੀਂ ਹੈਰਾਨ ਹੋਵੋਗੇ।
ਹਿਮੇਸ਼ ਰੇਸ਼ਮਿਆ ਨੇ ਆਪਣੀ ਨਵੀਂ ਫ਼ਿਲਮ ਵਿੱਚ ਗਾਣੇ ਦੀ ਪੇਸ਼ਕਸ਼ ਰੇਣੂ ਮੰਡਲ ਨੂੰ ਦਿੱਤੀ ਹੈ। ਹਾਲ ਹੀ ਵਿੱਚ ਹਿਮੇਸ਼ ਨਾਲ ਰੇਣੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਰੇਣੂ ਆਪਣੀ ਜਾਦੂਈ ਆਵਾਜ਼ ਵਿੱਚ ਇੱਕ ਨਵਾਂ ਗਾਣਾ ਗਾਉਂਦੇ ਦਿਖਾਈ ਦੇ ਰਹੀ ਹਨ। ਉੱਥੇ ਖੜੇ ਹਿਮੇਸ਼ ਉਸ ਦੇ ਗਾਣੇ ਨੂੰ ਸੁਣ ਕੇ ਮਨਮੋਹਕ ਹੋ ਰਹੇ ਹਨ। ਰੇਣੂ, ਹਿਮੇਸ਼ ਨੂੰ ਆਪਣਾ ਗਾਣਾ ਵਜਾਉਂਦੀ ਹੋਈ ਵੇਖਦੀ ਹੋਈ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਹਿਮੇਸ਼ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ 'ਤੇਰੀ ਮੇਰੀ ਕਹਾਣੀ' ਨਾਮ ਦਾ ਇਹ ਗਾਣਾ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਹੈਪੀ ਹਾਰਡੀ ਐਂਡ ਹੀਰ' ਦਾ ਹੈ ਜਿਸ ਨੂੰ ਉਸਨੇ ਰੇਣੂ ਨਾਲ ਰਿਕਾਰਡ ਕੀਤਾ ਹੈ।