ਚੰਡੀਗੜ੍ਹ: ਪੂਰੇ ਸੋਸ਼ਲ ਮੀਡੀਆ 'ਤੇ ਇਸ ਵੇਲੇ ਸਨੀ ਦਿਓਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ ਦੇ ਵਿੱਚ ਬੀਜੇਪੀ 'ਚ ਸ਼ਾਮਲ ਹੋਏ ਸਨੀ ਦਿਓਲ ਦਾ ਰਿਸ਼ਤਾ ਬੀਜੇਪੀ ਨਾਲ ਅੱਜ ਦਾ ਨਹੀਂ ਹੈ ਉਨ੍ਹਾਂ ਦੇ ਪਿਤਾ ਧਰਮਿੰਦਰ ਦਿਓਲ ਵੀ ਬੀਜੇਪੀ ਦੇ ਬੀਕਾਨੇਰ ਤੋਂ ਸਾਂਸਦ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਧਰਮਿੰਦਰ ਦੀ ਦੂਸਰੀ ਪਤਨੀ ਹੇਮਾ ਮਾਲਿਨੀ ਵੀ ਮੌਜੂਦਾ ਮਥੁਰਾ ਤੋਂ ਬੀਜੇਪੀ ਸਾਂਸਦ ਹਨ। ਸਵਾਲ ਹੁਣ ਇਹ ਹੈ:
ਆਖ਼ਿਰ ਕਿਵੇਂ ਦਾ ਹੈ ਹੇਮਾ ਮਾਲਿਨੀ ਅਤੇ ਸਨੀ ਦਿਓਲ ਦਾ ਰਿਸ਼ਤਾ?
ਮੌਜੂਦਾ ਬੀਜੇਪੀ ਸਾਂਸਦ ਹੇਮਾ ਮਾਲਿਨੀ ਅਤੇ ਹਾਲ ਹੀ ਦੇ ਵਿੱਚ ਬੀਜੇਪੀ 'ਚ ਸ਼ਾਮਿਲ ਹੋਏ ਸਨੀ ਦਿਓਲ ਇਕੋਂ ਪਰਿਵਾਰ ਅਤੇ ਇਕੋ ਪਾਰਟੀ ਦੇ ਨਾਲ ਸਬੰਧਿਤ ਹਨ।ਦੋਵਾਂ ਦੀ ਆਪਸ 'ਚ ਕਿੰਨੀ ਕੁ ਬਣਦੀ ਹੈ ਇਸ ਗੱਲ ਦਾ ਖੁਲਾਸਾ ਹੇਮਾ ਮਾਲਿਨੀ ਨੇ ਆਪਣੀ ਬੁੱਕ ਲਾਂਚ ਵੇਲੇ ਕੀਤਾ ਸੀ।
ਇਕੋ ਪਰਿਵਾਰ ਅਤੇ ਇਕੋ ਪਾਰਟੀ ਦੇ ਹੋ ਕੇ ਸਨੀ ਅਤੇ ਹੇਮਾ ਮਾਲਿਨੀ ਦੀ ਆਪਸ 'ਚ ਕਿੰਨ੍ਹੀ ਕੁ ਬਣਦੀ ਹੈ ?
ਇਸ ਸਵਾਲ ਦਾ ਉਤਰ ਇਹ ਹੈ ਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਜਦੋਂ ਹੇਮਾ ਮਾਲਿਨੀ ਦੀ ਬਾਇਓਗ੍ਰਾਫੀ 'ਬਿਓਡ ਦਿ ਡ੍ਰੀਮ ਗਰਲ' ਬੁੱਕ ਦਾ ਲਾਂਚ ਈਵੈਂਟ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਇਹ ਕਿਹਾ ਸੀ ਜਦੋਂ ਵੀ ਲੋੜ ਹੁੰਦੀ ਹੈ, ਸਨੀ ਹਮੇਸ਼ਾ ਹਾਜ਼ਰ ਹੁੰਦੇ ਹਨ।
ਬੀਜੇਪੀ ਸਾਂਸਦ ਨੇ ਉਸ ਵੇਲੇ ਇਹ ਵੀ ਗੱਲ ਕਹੀ ਸੀ ਕਿ ਜਦੋਂ ਉਨ੍ਹਾਂ ਦਾ 2015 'ਚ ਕਾਰ ਐਕਸੀਡੈਂਟ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਹਸਪਤਾਲ 'ਚ ਸਨੀ ਹੀ ਪੁੱਜੇ ਸਨ। ਉਹ ਹਰ ਗੱਲ ਦਾ ਖ਼ਿਆਲ ਰੱਖਦੇ ਹਨ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਦੋ ਵਿਆਹ ਹੋਏ ਹਨ। ਪਹਿਲਾਂ ਪ੍ਰਕਾਸ਼ ਕੌਰ ਦੇ ਨਾਲ ਅਤੇ ਦੂਸਰਾ ਹੇਮਾ ਮਾਲਿਨੀ ਦੇ ਨਾਲ। ਸਨੀ ਦਿਓਲ ਪ੍ਰਕਾਸ਼ ਕੌਰ ਅਤੇ ਧਰਮਿੰਦਰ ਦੀ ਪਹਿਲੀ ਔਲਾਦ ਹਨ।