ਮੁੰਬਈ: 90 ਦੇ ਦਸ਼ਕ ਦੀ ਖ਼ੂਬਸੂਰਤ ਅਦਾਕਾਰਾ ਰਵੀਨਾ ਟੰਡਨ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਕੀਤੀਆਂ ਹਨ। ਦਿਲਵਾਲੇ, ਮੋਹਰਾ, ਦੁਲਹੇ ਰਾਜਾ, ਅੰਦਾਜ ਅਪਨਾ ਅਪਨਾ, ਇਨ੍ਹਾਂ ਫ਼ਿਲਮਾਂ ਰਾਹੀ ਉਨ੍ਹਾਂ ਨੇ ਆਪਣੀ ਬਾਲੀਵੁੱਡ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ। ਕਾਮੇਡੀ ਤੋਂ ਲੈ ਕੇ ਇਮੋਸ਼ਨਲ ਹਰ ਤਰੀਕੇ ਦੇ ਕਿਰਦਾਰ ਉਨ੍ਹਾਂ ਨੇ ਅਦਾ ਕੀਤੇ ਹਨ। ਸ਼ਾਹਰੁਖ ਖ਼ਾਨ ਦੇ ਨਾਲ ਰਵੀਨਾ ਦੀ ਜੋੜੀ ਨੂੰ ਪਰਦੇ 'ਤੇ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ।
ਬੇਸ਼ਕ ਰਵੀਨਾ ਟੰਡਨ ਨੇ ਹੁਣ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ, ਪਰ ਅਕਸਰ ਉਹ ਟੈਲੀਵੀਜਨ 'ਤੇ ਨਜ਼ਰ ਆ ਜਾਂਦੀ ਹੈ। ਹਾਲ ਹੀ ਦੇ ਵਿੱਚ ਰਵੀਨਾ ਨੇ ਇੱਕ ਨਿੱਜੀ ਇੰਟਰਵਿਊ ਦਿੱਤਾ ਜਿਸ 'ਚ ਉਨ੍ਹਾਂ ਨੇ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜਿੰਦਗੀ ਨੂੰ ਲੈ ਕੇ ਕਈ ਗੱਲਾਂ ਕਹੀਆਂ।