ਪੰਜਾਬ

punjab

ETV Bharat / sitara

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ‘ਤੇ ਰਵੀਨਾ ਦੀ ਪ੍ਰਤੀਕਿਰਿਆ - raveena react following complaint

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਿਤਾ ਫ਼ਰਾਹ ਖ਼ਾਨ ਨੇ ਇੱਕ ਟੀਵੀ ਸ਼ੋਅ ਦੌਰਾਨ ਇਸਾਈ ਧਰਮ ਬਾਰੇ ਕੁਝ ਸ਼ਬਦ ਕਹੇ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਤਿੰਨਾਂ ਖ਼ਿਲਾਫ਼ ਐਫ਼ਆਰਆਈ ਦਰਜ ਕੀਤੀ ਤੇ ਹੁਣ ਅਦਾਕਾਰਾ ਰਵੀਨਾ ਟੰਡਨ ਨੇ ਆਪਣੀ ਇਸ ਮਾਮਲੇ ਉੱਤੇ ਪ੍ਰਤੀਕਿਰਿਆ ਦਿੱਤੀ।

raveena react following complaint
ਫ਼ੋਟੋ

By

Published : Dec 27, 2019, 7:52 AM IST

ਮੁੰਬਈ: ਇੱਕ ਕਾਮੇਡੀ ਸ਼ੋਅ ਦੌਰਾਨ ਰਵੀਨਾ ਟੰਡਨ ਤੇ ਭਾਰਤੀ ਸਿੰਘ ਨੇ ਇਸਾਈ ਧਰਮ ਦਾ ਮਜ਼ਾਕ ਬਣਾਇਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਰਵੀਨਾ, ਭਾਰਤੀ ਅਤੇ ਫ਼ਰਾਹ ਖ਼ਾਨ 'ਤੇ ਸ਼ਿਕਾਇਤ ਦਰਜ ਕੀਤੀ ਸੀ। ਹੁਣ ਇਸ ਮਾਮਲੇ 'ਤੇ ਰਵੀਨਾ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ। ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ, ਜਿਸ 'ਤੇ ਕਿਸੀ ਵੀ ਧਰਮ ਦਾ ਅਪਮਾਨ ਕੀਤਾ ਹੋਵੇ।

ਹੋਰ ਪੜ੍ਹੋ: 'ਮਿਸ ਇੰਡੀਆ 2019' ਸੁਮਨ ਰਾਓ ਦੀ ਈਟੀਵੀ ਭਾਰਤ ਨਾਲ ਖ਼ਾਸ ਮੁਲਾਕਾਤ

ਅਦਾਕਾਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, "ਕਿਰਪਾ ਕਰਕੇ ਇਸ ਲਿੰਕ ਨੂੰ ਦੇਖੋ , ਮੈਂ ਅਜਿਹਾ ਕੁਝ ਨਹੀਂ ਕਿਹਾ ਹੈ, ਜੋ ਕਿਸੇ ਵੀ ਧਰਮ ਦਾ ਅਪਮਾਨ ਸਮਝਿਆ ਜਾਵੇ। ਸਾਡਾ ਤਿੰਨਾਂ ਨੇ ਕਦੇ ਕਿਸੇ ਨੂੰ ਨਾਰਾਜ਼ ਕਰਨ ਦਾ ਇਰਾਦਾ ਨਹੀਂ ਸੀ, ਪਰ ਜੇ ਅਸੀਂ ਅਜਿਹਾ ਕੁਝ ਵੀ ਕੀਤਾ, ਤਾਂ ਉਨ੍ਹਾਂ ਲੋਕਾਂ ਤੋਂ ਸਾਫ਼ੀ ਮੰਗਣਾ ਚਾਹਾਂਗੀ, ਜਿਨ੍ਹਾਂ ਨੂੰ ਇਸ ਤੋਂ ਸੱਟ ਲੱਗੀ ਹੋਵੇ।"

ਹੋਰ ਪੜ੍ਹੋ: ਫ਼ਿਲਮ 'ਦਬੰਗ 3' ਦੀ ਟੀਮ ਨਾਲ ਮਨਾਇਆ ਸਲਮਾਨ ਖ਼ਾਨ ਨੇ ਜਨਮਦਿਨ

ਇਸਾਈ ਸੰਗਠਨ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਸ਼ੋਅ ਨੂੰ ਹੋਸਟ ਕਰ ਰਹੀ ਫ਼ਰਾਹ ਖ਼ਾਨ ਨੇ ਕਾਮੇਡੀਅਨ ਭਾਰਤੀ ਤੇ ਰਵੀਨਾ ਨੂੰ ਇੱਕ ਅੰਗਰੇਜ਼ੀ ਸ਼ਬਦ ਲਿਖਣ ਲਈ ਕਿਹਾ। ਦੋਨਾਂ ਨੇ ਬਲੈਕਬੋਰਡ ਉੱਤੇ ਇਸ ਸ਼ਬਦ ਨੂੰ ਲਿਖਿਆ।

ABOUT THE AUTHOR

...view details