ਪੰਜਾਬ

punjab

ETV Bharat / sitara

ਜਯੇਸ਼ਭਾਈ ਜੋਰਦਾਰ ਵਿੱਚ ਰਤਨਾ ਪਾਠਕ ਸ਼ਾਹ ਨਿਭਾਵੇਗੀ ਰਣਵੀਰ ਸਿੰਘ ਦੀ ਮਾਂ ਦਾ ਕਿਰਦਾਰ

ਰਤਨਾ ਪਾਠਕ ਸ਼ਾਹ ਅਤੇ ਰਣਵੀਰ ਸਿੰਘ ਫ਼ਿਲਮ 'ਜਯੇਸ਼ਭਾਈ ਜੋਰਦਾਰ' ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਰਾਹੀਂ ਪਹਿਲੀ ਵਾਰ ਦੋਵੇਂ ਕਲਾਕਾਰ ਇੱਕਠੇ ਕੰਮ ਕਰਨ ਜਾ ਰਹੇ ਹਨ। ਰਤਨਾ ਇਸ ਫ਼ਿਲਮ 'ਚ ਰਣਵੀਰ ਦੀ ਮਾਂ ਦਾ ਕਿਰਦਾਰ ਅਦਾ ਕਰ ਰਹੀ ਹੈ।

film Jayeshbhai Jordaar news
ਫ਼ੋਟੋ

By

Published : Jan 30, 2020, 5:33 PM IST

ਮੁੰਬਈ: ਯਸ਼ਰਾਜ ਬੈਨਰ ਦੀ ਅਗਲੀ ਫ਼ਿਲਮ 'ਜਯੇਸ਼ਭਾਈ ਜੋਰਦਾਰ' 'ਚ ਰਤਨਾ ਪਾਠਕ ਸ਼ਾਹ ਦੀ ਐਂਟਰੀ ਹੋ ਗਈ ਹੈ। ਇਸ ਫ਼ਿਲਮ ਵਿੱਚ ਰਤਨਾ ਪਾਠਕ, ਰਣਵੀਰ ਸਿੰਘ ਦੀ ਮਾਂ ਦਾ ਕਿਰਦਾਰ ਅਦਾ ਕਰੇਗੀ। ਇਸ ਫ਼ਿਲਮ ਰਾਹੀਂ ਰਣਵੀਰ ਅਤੇ ਰਤਨਾ ਪਹਿਲੀ ਵਾਰ ਸਕ੍ਰੀਨ 'ਤੇ ਇੱਕਠੇ ਨਜ਼ਰ ਆਉਣਗੇ। ਫ਼ਿਲਮ ਬਾਰੇ ਗੱਲ ਕਰਦੇ ਪ੍ਰੋਡਿਊਸਰ ਮਨੀਸ਼ ਸ਼ਰਮਾ ਨੇ ਕਿਹਾ, " ਰਤਨਾ ਪਾਠਕ 'ਜਯੇਸ਼ਭਾਈ ਜੋਰਦਾਰ' ਕਾਸਟ ਦਾ ਅਨਮੋਲ ਹਿੱਸਾ ਬਣ ਗਈ ਹੈ। ਰਤਨਾ ਜੀ ਦਾ ਨਿਰਦੇਸ਼ਨ ਦਿਵਿਆਂਗ ਠੱਕਰ ਕਰਨਗੇ।"

ਮਨੀਸ਼ ਸ਼ਰਮਾ ਨੇ ਇਹ ਵੀ ਕਿਹਾ ਕਿ ਰਤਨਾ ਫ਼ਿਲਮ 'ਚ ਰਣਵੀਰ ਦੀ ਮਾਂ ਦਾ ਕਿਰਦਾਰ ਅਦਾ ਕਰ ਰਹੀ ਹੈ। ਰਣਵੀਰ ਅਤੇ ਰਤਨਾ ਦੇ ਸੀਨਜ਼ ਫ਼ਿਲਮ 'ਚ ਸਭ ਤੋਂ ਅਹਿਮ ਹਨ। ਰਤਨਾ ਪਾਠਕ ਨੇ ਫ਼ਿਲਮ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ, "ਕੁਝ ਮਹੀਨੇ ਪਹਿਲਾਂ ਦਿਵਿਆਂਗ ਠੱਕਰ ਮੇਰੇ ਕੋਲ ਕਹਾਣੀ ਲੈ ਕੇ ਆਇਆ ਸੀ। ਮੈਂ ਇਹ ਕਹਾਣੀ ਪੜ੍ਹੀ ਤਾਂ ਮੈਨੂੰ ਵਧੀਆ ਲੱਗੀ"।

ਰਣਵੀਰ ਸਿੰਘ ਅਤੇ ਬੋਮਨ ਇਰਾਨੀ ਨਾਲ ਕੰਮ ਕਰਨ ਨੂੰ ਲੈ ਕੇ ਰਤਨਾ ਪਾਠਕ ਨੇ ਕਿਹਾ, "ਇੰਨ੍ਹਾਂ ਦੋਹਾਂ ਕਲਾਕਾਰਾਂ ਨਾਲ ਕੰਮ ਕਰਨ ਨੂੰ ਲੈਕੇ ਬਤੌਰ ਕਲਾਕਾਰ ਸੰਤੁਸ਼ਟ ਮਹਿਸੂਸ ਕਰ ਰਹੀ ਹਾਂ।"
ਦਿਵਿਆਂਗ ਠੱਕਰ ਇਸ ਫ਼ਿਲਮ ਰਾਹੀਂ ਨਿਰਦੇਸ਼ਨ 'ਚ ਆਪਣਾ ਡੈਬਯੂ ਕਰ ਰਹੇ ਹਨ। ਫ਼ਿਲਮ 'ਜੈਸ਼ਭਾਈ ਜੋਰਦਾਰ' ਕਾਮੇਡੀ ਫ਼ਿਲਮ ਹੈ। ਰਣਵੀਰ ਸਿੰਘ ਇਸ ਫ਼ਿਲਮ 'ਚ ਗੁਜਰਾਤੀ ਦਾ ਕਿਰਦਾਰ ਨਿਭਾਉਣਗੇ।

ABOUT THE AUTHOR

...view details