ਮੁੰਬਈ: ਬਿੱਗ ਬੌਸ 13 ਵਿੱਚ ਰਸ਼ਮੀ ਦੇਸਾਈ ਨੂੰ ਕਾਫ਼ੀ ਵਧੀਆਂ ਕੰਟੈਂਸਟੈਂਟ ਮੰਨਿਆ ਜਾਂਦਾ ਹੈ, ਪਰ ਸ਼ੋਅ ਵਿੱਚ ਦੂਜੀ ਵਾਰ ਰਸ਼ਮੀ ਦੀ ਐਂਟਰੀ ਹੋਣ ਤੋਂ ਬਾਅਦ ਤੋਂ ਉਹ ਗੁੰਮ ਜਿਹੀ ਹੋ ਗਈ ਹੈ। ਬਾਕੀ ਕੰਟੈਂਸਟੈਂਟਾਂ ਵੱਲੋਂ ਰਸ਼ਮੀ ਦੇਸਾਈ ਨੂੰ ਕਨਫਿਊਜ਼ ਪਰਸਨ ਦਾ ਟੈਗ ਵੀ ਦੇ ਦਿੱਤਾ ਗਿਆ ਹੈ। ਹੁਣ ਰਸ਼ਮੀ ਘਰਦਿਆਂ ਵੱਲੋਂ ਦਿੱਤੇ ਗਏ ਇਸ ਟੈਗ ਨਾਲ ਸ਼ੋਅ 'ਚ ਤੋੜਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ: GOOD NEWWZ: ਕਰੀਨਾ ਕਪੂਰ ਨੂੰ ਹੋਇਆ Baby Fever, ਸਾਂਝੀ ਕੀਤੀ ਮੈਡੀਕਲ ਰਿਪੋਰਟ
ਇਸੇ ਲਈ ਉਹ ਆਪਣੇ ਦਿਲ ਦੀ ਸਥਿਤੀ ਦੱਸਦੀ ਹੋਈ ਦਿਖਾਈ ਦੇ ਰਹੀ ਹੈ। ਕਲਰਜ਼ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੋਅ ਦਾ ਪ੍ਰੋਮੋ ਵੀਡੀਓ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਰਸ਼ਮੀ ਬਿੱਗ ਬੌਸ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣਾ ਦਿਲ ਦਾ ਦਰਦ ਜ਼ਾਹਰ ਕਰਦੀ ਦਿਖਾਈ ਦੇ ਰਹੀ ਹੈ।
ਰਸੋਈ ਦੀ ਡਿਊਟੀ ਬਾਰੇ ਗੱਲ ਕਰਦਿਆਂ ਰਸ਼ਮੀ ਨੇ ਕਿਹਾ ਕਿ ਇੱਕ ਵਾਰ ਉਸ ਨੇ ਖੇਸਾਰੀ ਨੂੰ ਰੋਟੀ ਬਣਾਉਣ ਵਿੱਚ ਮਦਦ ਕਰਨ ਲਈ ਕਿਹਾ ਸੀ, ਤਦ ਬਾਕੀ ਘਰਦਿਆਂ ਦੇ ਨੇ ਉਨ੍ਹ ਨੂੰ ਦੱਸਿਆ ਕਿ ਇਹ ਉਸ ਦਾ ਕੰਮ ਨਹੀਂ ਹੈ। ਕੋਈ ਵੀ ਰਸ਼ਮੀ ਦੀ ਖਾਣਾ ਪਕਾਉਣ ਵਿੱਚ ਮਦਦ ਨਹੀਂ ਕਰਦਾ, ਰਸ਼ਮੀ ਨੇ ਇਸ ਗੱਲ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਵੀ ਸਾਂਝਾ ਕੀਤਾ।
ਹੋਰ ਪੜ੍ਹੋ: ਗੁਰਦਾਸ ਮਾਨ ਵਿਵਾਦ:ਇੱਕਲੀ ਪੰਜਾਬੀ ਨੂੰ ਲੈਕੇ ਬੈਠੇ ਰਹੇ ਤਾਂ ਖ਼ੂਹ ਦੇ ਡੱਡੂ ਹੀ ਬਣੇ ਰਹਾਂਗ
ਹੁਣ ਦੇਖਣਾ ਇਹ ਹੋਵੇਗਾ ਕਿ ਰਸ਼ਮੀ ਦੇਸਾਈ ਸ਼ੋਅ 'ਚ ਕਿੰਨੀ ਦੂਰ ਜਾਂਦੀ ਹੈ। ਇਸ ਦੇ ਨਾਲ ਹੀ ਰਸ਼ਮੀ ਦੀ ਦੋਸਤ ਮਾਹੀਰਾ ਅਤੇ ਪਾਰਸ ਹੁਣ ਸ਼ੋਅ 'ਚ ਉਸ ਦੇ ਖ਼ਿਲਾਫ਼ ਖੜੇ ਦਿਖਾਈ ਦੇ ਰਹੇ ਹਨ। ਸ਼ੋਅ ਵਿੱਚ ਰਸ਼ਮੀ ਕਾਫ਼ੀ ਇਕੱਲਾ ਮਹਿਸੂਸ ਕਰ ਰਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਹ ਆਪਣੇ ਦੋਸਤਾਂ ਦੀ ਬਜਾਏ ਘਰ ਦੇ ਕੈਮਰਿਆਂ ਨਾਲ ਗੱਲ ਕਰ ਰਹੀ ਹੈ।