ਹਾਰਡ ਕੌਰ ਨੇ ਖਾਲਿਸਤਾਨ ਨੂੰ ਦਿੱਤਾ ਸਮਰਥਨ
ਹਰ ਵੇਲੇ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਹਾਰਡ ਕੌਰ ਨੇ ਹਾਲ ਹੀ ਦੇ ਵਿੱਚ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜਨਤਕ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਆਮ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਖਾਲਿਸਤਾਨ ਨੂੰ ਵੋਟ ਜ਼ਰੂਰ ਪਾਓ।
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕਾ ਹਾਰਡ ਕੌਰ ਅਕਸਰ ਹੀ ਆਪਣੀਆਂ ਸੋਸ਼ਲ ਮੀਡੀਆ ਦੀਆਂ ਗਤੀਵਧੀਆਂ ਕਾਰਨ ਵਿਵਾਦਾਂ ਦੇ ਵਿੱਚ ਰਹਿੰਦੀ ਹੈ। ਹਾਲ ਹੀ ਦੇ ਵਿੱਚ ਇਸ ਗਾਇਕਾ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਖਾਲਿਸਤਾਨ ਗਰੁੱਪ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਵੱਲੋਂ ਚਲਾਏ ਜਾ ਰਹੇ 'ਰੈਂਫਰੈਂਡਮ 2020' ਕੰਪੇਨ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਹੈ।ਇਸ ਵੀਡੀਓ ਦੇ ਵਿੱਚ ਹਾਰਡ ਕੌਰ ਨੇ ਖਾਲਿਸਤਾਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਇਸ ਵੀਡੀਓ ਦਾ ਕੁਝ ਲੋਕ ਸਮਰਥਨ ਕਰ ਰਹੇ ਹਨ ਅਤੇ ਕੁਝ ਲੋਕ ਵਿਰੋਧ ਵੀ ਕਰਦੇ ਨਜ਼ਰ ਆ ਰਹੇ ਹਨ।
ਜ਼ਿਕਰਏਖ਼ਾਸ ਹੈ ਕਿ ਯੂਕੇ ਬੇਸਡ ਪੰਜਾਬੀ ਗਾਇਕਾ ਹਾਰਡ ਕੌਰ 'ਤੇ ਪਿਛਲੇ ਮਹੀਨੇ ਧਾਰਾ 153 A 124 A 500,505 ਅਤੇ 66 ਆਈਟੀ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ ਕਿਉਂਕਿ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਖ਼ਿਲਾਫ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਗੱਲਾਂ ਕਹੀਆਂ ਸਨ।