ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਰੈੱਪਰ ਹਾਰਡ ਕੌਰ ਆਪਣੇ ਬਿਆਨਾਂ ਕਰਕੇ ਅਕਸਰ ਚਰਚਾ ਵਿੱਚ ਰਹਿੰਦੀ ਹੈ। ਥੋੜੇ ਸਮੇਂ ਪਹਿਲਾ ਹਾਰਡ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਖ਼ਿਲਾਫ਼ ਕਈ ਵਿਵਾਦਿਤ ਬਿਆਨ ਦਿੱਤੇ ਸਨ ਜਿਸ ਤੋਂ ਬਾਅਦ ਹਾਰਡ ਕੌਰ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਮੁੜ ਸੁਰਖੀਆਂ 'ਚ ਹਾਰਡ ਕੌਰ, ਮੋਦੀ-ਸ਼ਾਹ ਨੂੰ ਦਿੱਤੀ ਧਮਕੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਖਾਲਿਸਤਾਨ ਦਾ ਸਮਰਥਨ ਕਰਨ ਵਾਲੀ ਰੈੱਪਰ ਹਾਰਡ ਕੌਰ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਵਾਰ ਹਾਰਡ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਹਾਲ ਹੀ ਵਿੱਚ ਹਾਰਡ ਕੌਰ ਦੇ ਇੱਕ ਹੋਰ ਵਿਵਾਧਿਤ ਬਿਆਨ ਨੇ ਉਸ ਨੂੰ ਚਰਚਾ ਦਾ ਪਾਤਰ ਬਣਾ ਦਿੱਤਾ ਹੈ। ਹੁਣ ਹਾਰਡ ਕੌਰ ਨੇ ਖਾਲਿਸਤਾਨ ਦਾ ਸਮਰਥਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ।
ਸਿੰਗਰ ਤੇ ਰੈਪਰ ਹਾਰਡ ਕੌਰ ਨੇ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਖਾਲਿਸਤਾਨ ਸਮਰਥਕਾਂ ਨਾਲ ਮਿਲ ਕੇ ਮੋਦੀ ਨੂੰ ਸਾਫ਼ ਤੋਰ 'ਤੇ ਧਮਕੀ ਦੇ ਰਹੀ ਹੈ। ਹਾਰਡ ਕੌਰ ਨੇ ਵੀਡੀਓ ਵਿੱਚ ਕਿਹਾ ਹੈ, "ਇਹ ਸਾਡਾ ਹੱਕ ਹੈ, ਜਿਸ ਨੂੰ ਲੈ ਕੇ ਰਹਾਂਗੇ। ਆਉਣ ਵਾਲਾ 15 ਅਗਸਤ ਸਿੱਖਾਂ ਲਈ ਸੁੰਤਤਰ ਦਿਵਸ ਨਹੀਂ ਹੈ, ਇਸ 15 ਅਗਸਤ ਨੂੰ ਸਾਰੇ ਖਾਲਿਸਤਾਨੀ ਝੰਡੇ ਲਹਿਰਾਉਂਗੇ ਤੇ ਉਨ੍ਹਾਂ ਨੂੰ ਦਿਖਾਉਣਾ ਹੈ ਕਿ ਅਸੀਂ ਸ਼ਾਂਤ ਨਹੀਂ ਬੈਠਾਂਗੇ।" ਵੀਡੀਓ ਵਿੱਚ ਹਾਰਡ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਡਰਦੇ ਹਨ। ਇਸ ਵੀਡੀਓ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਹਾਰਡ ਕੌਰ ਆਪਣੇ ਕਰਿਅਰ ਨੂੰ ਛੱਡ ਕੇ ਖਾਲਿਸਤਾਨ ਦੇ ਜ਼ਰੀਏ ਸੁਰਖੀਆਂ ਵਿੱਚ ਰਹਿਣਾ ਚਾਹੁੰਦੀ ਹੈ।