ਪੰਜਾਬ

punjab

ETV Bharat / sitara

ਫ਼ਿਲਮ 83 ਦੀ ਲੰਦਨ 'ਚ ਸ਼ੂਟਿੰਗ ਖ਼ਤਮ - 1983 ਵਰਲਕੱਪ ਵਿਜੇਤਾ ਟੀਮ

ਅਦਾਕਾਰ ਰਣਵੀਰ ਸਿੰਘ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਇਸ ਵਿੱਚ ਉਹ ਚੀਅਰਸ ਕਰਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 83 ਦਾ ਇੱਕ ਸ਼ੈਡਿਊਲ ਖ਼ਤਮ, ਚੀਅਰਸ।

ਫ਼ੋਟੋ

By

Published : Aug 31, 2019, 11:06 PM IST

ਮੁੰਬਈ: ਬਾਲੀਵੁੱਡ ਦੇ ਚਾਕਲੇਟੀ ਬੌਆਏ ਰਣਵੀਰ ਸਿੰਘ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 83 ਨੂੰ ਲੈ ਕੇ ਸੁਰਖੀਆਂ ਵਿੱਚ ਘਿਰੇ ਹੋਏ ਹਨ। ਹਾਲ ਹੀ ਵਿੱਚ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਚੀਅਰਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਫ਼ਿਲਮ 1983 ਵਿਸ਼ਵ ਕੱਪ ਵਿਜੇਤਾ ਟੀਮ 'ਤੇ ਆਧਾਰਿਤ ਹੈ।

ਦੱਸ ਦਈਏ ਕਿ ਇਸ ਫ਼ਿਲਮ 'ਚ ਰਣਵੀਰ ਸਿੰਘ, ਸਾਬਕਾ ਭਾਰਤੀ ਕ੍ਰਿਕਟ ਕੱਪਤਾਨ ਕਪਿਲ ਦੇਵ ਦਾ ਰੋਲ ਅਦਾ ਕਰਦੇ ਹੋਏ ਨਜ਼ਰ ਆਉਣਗੇ। ਪਿੱਛਲੇ ਕੁਝ ਦਿਨਾਂ ਤੋਂ ਫ਼ਿਲਮ ਦੀ ਸ਼ੂਟਿੰਗ ਲੰਦਨ 'ਚ ਚੱਲ ਰਹੀ ਸੀ।

ਕਾਬਿਲ-ਏ-ਗੌਰ ਹੈ ਕਿ ਫ਼ਿਲਮ ਦਾ ਲੰਦਨ ਸ਼ੂਟ ਖ਼ਤਮ ਹੋ ਗਿਆ ਹੈ। ਇਸ ਦੀ ਜਾਣਕਾਰੀ ਰਣਵੀਰ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਕੇ ਦਿੱਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਣਵੀਰ ਨੇ ਲਿਖਿਆ, 83 ਦੇ ਇੱਕ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ, ਚੀਅਰਸ।"

ਜ਼ਿਕਰ-ਏ-ਖ਼ਾਸ ਹੈ ਕਿ ਇਸ ਫ਼ਿਲਮ 'ਚ ਦੀਪਿਕਾ, ਕਪਿਲ ਦੇਵ ਦੀ ਪਤਨੀ ਰੋਮਾ ਦੇਵੀ ਦਾ ਕਿਰਦਾਰ ਅਦਾ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ 10 ਅਪ੍ਰੈਲ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।

ABOUT THE AUTHOR

...view details