ਮੁੰਬਈ: ਬਾਲੀਵੁੱਡ ਦੇ ਅਦਾਕਾਰ ਰਣਵੀਰ ਸਿੰਘ ਦੀ ਫ਼ਿਲਮ 'Jayeshbhai Jordaar' ਦਾ ਪਹਿਲਾ ਪੋਸਟਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਵਿੱਚ ਰਣਵੀਰ ਇੱਕ ਗੁਜਰਾਤੀ ਮੁੰਡੇ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ਦੇ ਪੋਸਟਰ ਵਿੱਚ ਰਣਵੀਰ ਗੁਜਰਾਤੀ ਛੋਕਰੇ ਦੀ ਲੁੱਕ ਵਿੱਚ ਕਾਫ਼ੀ ਭੋਲੇ ਲੱਗ ਰਹੇ ਹਨ। ਇਸ ਫ਼ਿਲਮ ਦੀ ਜਾਣਕਾਰੀ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ।
ਹੋਰ ਪੜ੍ਹੋ: Indian Idol ਨੂੰ ਮਿਲਿਆ ਨਵਾਂ ਜੱਜ, ਅਨੂ ਮਲਿਕ ਨੂੰ ਦਿਖਾਇਆ ਬਾਹਰ ਦਾ ਰਸਤਾ
ਜੇ ਪੋਸਟਰ ਦੀ ਗੱਲ ਕਰੀਏ ਤਾਂ ਇਸ ਪੋਸਟਰ ਵਿੱਚ ਰਣਵੀਰ ਸੰਤਰੀ ਰੰਗ ਦੀ ਸ਼ਰਟ ਪਾਈ, ਇੱਕ ਵੱਖਰੇ ਅੰਦਾਜ਼ ਵਿੱਚ ਖੜੇ ਹੋਏ ਹਨ, ਤੇ ਉਨ੍ਹਾਂ ਦੇ ਪਿੱਛੇ ਕਈ ਔਰਤਾਂ ਆਪਣਾ ਮੂੰਹ ਢੱਕ ਕੇ ਖਲੋਤੀਆਂ ਹੋਈਆਂ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਦਿਵਆਂਗ ਠੱਕਰ ਵੱਲੋਂ ਕੀਤਾ ਗਿਆ ਹੈ ਤੇ ਮਨੀਸ਼ ਸ਼ਰਮਾ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਹੋਰ ਪੜ੍ਹੋ: Bday Special:ਕਿਰਦਾਰ ਦੀ ਲੰਬਾਈ ਨੂੰ ਨਹੀਂ ਅਦਾਕਾਰੀ ਨੂੰ ਦਿੱਤੀ ਜਿੰਮੀ ਨੇ ਤਰਜ਼ੀਹ
ਇਸ ਤੋਂ ਇਲਾਵਾ ਰਣਵੀਰ ਸਿੰਘ ਫ਼ਿਲਮ '83' ਵਿੱਚ ਵੀ ਜਲਦ ਨਜ਼ਰ ਆਉਣਗੇ। ਦੱਸ ਦੇਈਏ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੂੰ ਦੇਹਰਾਦੂਨ ਅਤੇ ਦਿੱਲੀ ਵਿੱਚ ਟ੍ਰੇਨਿੰਗ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਸਦੀ ਸ਼ੂਟਿੰਗ ਇੰਗਲੈਂਡ ਵਿੱਚ ਸ਼ੁਰੂ ਹੋਈ ਸੀ। ਫਿਲਹਾਲ ਇਸ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ਵਿੱਚ ਕੀਤੀ ਜਾ ਰਹੀ ਹੈ। ਇਹ ਫ਼ਿਲਮ ਅਗਲੇ ਸਾਲ 20 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।