ਪੰਜਾਬ

punjab

ETV Bharat / sitara

1971 ਦੇ ਫ਼ੀਲਡ ਮਾਰਸ਼ਲ ਦਾ ਰੋਲ ਅਦਾ ਕਰਨਗੇ ਰਣਵੀਰ ਸਿੰਘ

ਰਣਵੀਰ ਸਿੰਘ ਇੱਕ ਫ਼ਿਲਮ ਵਿੱਚ ਫ਼ੀਲਡ ਮਾਰਸ਼ਲ ਸੈਮ ਮਾਨੇਕ ਸ਼ਾਅ ਦਾ ਕਿਰਦਾਰ ਨਿਭਾਅ ਸਕਦੇ ਹਨ। ਇਸ ਫ਼ਿਲਮ ਨੂੰ ਰਾਨੀ ਸਕਰੂਵਾਲਾ ਪ੍ਰਡਿਊਸ ਕਰਨ ਵਾਲੇ ਹਨ। ਜਾਣਕਾਰੀ ਮੁਤਾਬਕ ਮੇਘਨਾ ਪਿਛਲੇ ਕਾਫ਼ੀ ਸਮੇਂ ਤੋਂ ਇਸ ਸਟੋਰੀ 'ਤੇ ਖੋਜ਼ ਕਰ ਰਹੀ ਹੈ, ਪਰ ਰਣਵੀਰ ਸਿੰਘ ਨੇ ਹਾਲੇ ਤੱਕ ਇਸ ਫ਼ਿਲਮ ਨੂੰ ਸਾਇਨ ਨਹੀਂ ਕੀਤਾ। ਗੌਰਤਲਬ ਹੈ ਕਿ ਸੈਮ ਮਾਨੇਕ ਸ਼ਾਅ, 1971 ਦੇ ਭਾਰਤ-ਪਾਕਿ ਯੁੱਧ ਦੌਰਾਨ ਭਾਰਤੀ ਸੈਨਾ ਦੇ ਚੀਫ਼ ਆਫ਼ ਆਰਮੀ ਸਟਾਫ਼ ਸੀ। ਉਨ੍ਹਾਂ ਸੈਮ ਬਹਾਦੁਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ।

Ranvir SIngh's new Movie

By

Published : Mar 11, 2019, 2:05 PM IST

ਹੈਦਰਾਬਾਦ : ਕਈ ਸੁਪਰਹਿੱਟ ਫ਼ਿਲਮਾਂ ਵਿੱਚ ਸਫ਼ਲਤਾ ਦੇ ਰੱਥ 'ਤੇ ਸਵਾਰ ਰਣਵੀਰ ਸਿੰਘ ਇਸ ਸਮੇਂ ਆਪਣੀ ਟਾਪ ਦੀ ਫ਼ਾਰਮ ਵਿੱਚ ਚੱਲ ਰਹੇ ਹਨ। ਜ਼ਾਹਿਰ ਹੈ ਉਨ੍ਹਾਂ ਕਈ ਡਾਇਰੈਕਟਰਜ਼ ਵੀ ਆਪਣੀ ਫ਼ਿਲਮ ਲਈ ਸਾਇਨ ਕਰਨਾ ਚਾਹੁੰਦੇ ਹਨ। ਤਲਵਾਰ ਅਤੇ ਰਾਜ਼ੀ ਵਰਗੀਆਂ ਸੁਪਰਹਿੱਟ ਫ਼ਿਲਮਾਂ ਬਣਾ ਚੁੱਕੀ ਡਾਇਰੈਕਟਰ ਮੇਘਨਾ ਗੁਲਜ਼ਾਰ ਨੂੰ ਆਪਣੀ ਫ਼ਿਲਮ ਲਈ ਸਾਇਨ ਕਰਨਾ ਚਾਹੁੰਦੇ ਹਨ।


ਜੀ ਹਾਂ... ਰਿਪੋਰਟਾਂ ਮੁਤਾਬਕ, ਰਣਵੀਰ ਸਿੰਘ ਇਸ ਫ਼ਿਲਮ ਵਿੱਚ ਫ਼ੀਲਡ ਮਾਰਸ਼ਲ ਸੈਮ ਮਾਨੇਕ ਸ਼ਾਅ ਦਾ ਕਿਰਦਾਰ ਨਿਭਾਅ ਸਕਦੇ ਹਨ। ਇਸ ਫ਼ਿਲਮ ਨੂੰ ਰਾਨੀ ਸਕਰੂਵਾਲਾ ਪ੍ਰਡਿਊਸ ਕਰਨ ਵਾਲੇ ਹਨ।
ਜਾਣਕਾਰੀ ਮੁਤਾਬਕ ਮੇਘਨਾ ਪਿਛਲੇ ਕਾਫ਼ੀ ਸਮੇਂ ਤੋਂ ਇਸ ਸਟੋਰੀ 'ਤੇ ਖੋਜ਼ ਕਰ ਰਹੀ ਹੈ, ਪਰ ਰਣਵੀਰ ਸਿੰਘ ਨੇ ਹਾਲੇ ਤੱਕ ਇਸ ਫ਼ਿਲਮ ਨੂੰ ਸਾਇਨ ਨਹੀਂ ਕੀਤਾ। ਗੌਰਤਲਬ ਹੈ ਕਿ ਸੈਮ ਮਾਨੇਕ ਸ਼ਾਅ, 1971 ਦੇ ਭਾਰਤ-ਪਾਕਿ ਯੁੱਧ ਦੌਰਾਨ ਭਾਰਤੀ ਸੈਨਾ ਦੇ ਚੀਫ਼ ਆਫ਼ ਆਰਮੀ ਸਟਾਫ਼ ਸੀ। ਉਨ੍ਹਾਂ ਸੈਮ ਬਹਾਦੁਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।

ਉਹ ਅਜਿਹੇ ਪਹਿਲੇ ਆਰਮੀ ਅਫ਼ਸਰ ਹਨ, ਜਿੰਨ੍ਹਾਂ ਨੂੰ ਫ਼ੀਲਡ ਮਾਰਸ਼ਲ ਦੇ ਰੈਂਕ 'ਤੇ ਤਰੱਕੀ ਦਿੱਤੀ ਗਈ ਸੀ। ਉਨ੍ਹਾਂ ਪਦਮਵਿਭੂਸ਼ਣ ਅਤੇ ਪਦਮਭੂਸ਼ਣ ਪੁਰਸਕਾਰ ਨਾਲ ਵੀ ਨਵਾਜ਼ਿਆ ਗਿਆ ਸੀ।

ABOUT THE AUTHOR

...view details