ਮੁੰਬਈ: ਅਦਾਕਾਰ ਰਣਵੀਰ ਸਿੰਘ ਅੱਜ-ਕੱਲ੍ਹ ਪੂਰੇ ਸ਼ਹਿਰ ਨੂੰ ਲਾਲ ਰੰਗ ਦੇ ਨਾਲ ਰੰਗਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਅਦਾਕਾਰ ਨੇ ਇੱਕ ਸ਼ਾਨਦਾਰ ਲਾਲ ਰੰਗ ਦੀ ਲੈਂਬਰਗਿਨੀ ਖ਼ਰੀਦੀ ਹੈ। ਇਸ ਗੱਡੀ ਦੀ ਕੀਮਤ 3 ਕਰੋੜ ਰੁਪਏ ਹੈ। ਹਾਲ ਹੀ ਦੇ ਵਿੱਚ ਅਦਾਕਾਰ ਨੂੰ ਮੁੰਬਈ ਦੀਆਂ ਸੜਕਾਂ 'ਤੇ ਕਾਰ ਡ੍ਰਾਈਵ ਦਾ ਆਨੰਦ ਲੈਂਦੇ ਹੋਏ ਵੇਖਿਆ ਗਿਆ।
ਰਣਵੀਰ ਸਿੰਘ ਨੇ ਖਰੀਦੀ 3 ਕਰੋੜ ਦੀ ਲੈਂਬਰਗਿਨੀ - Ranveer Singh has a new 3 crore Lamborgini
ਅਦਾਕਾਰ ਰਣਵੀਰ ਸਿੰਘ ਨੂੰ ਮੁੰਬਈ ਦੀਆਂ ਸੜਕਾਂ 'ਤੇ ਕਾਰ ਡਰਾਇਵ ਕਰਦੇ ਹੋਏ ਵੇਖਿਆ ਗਿਆ। ਅਦਾਕਾਰ ਨੇ ਨਵੀਂ ਰੇਡ ਲੈਂਬਰਗਿਨੀ ਊਰਸ ਖਰੀਦੀ ਹੈ, ਜਿਸ ਦੀ ਕੀਮਤ 3 ਕਰੋੜ ਰੁਪਏ ਹੈ।
ਵੀਰਵਾਰ ਦੇ ਦਿਨ ਰਣਵੀਰ ਸਿੰਘ ਆਪਣੀ ਕਾਰ ਨੂੰ ਲੈਕੇ ਸੜਕਾਂ 'ਤੇ ਘੁੰਮਨ ਲਈ ਨਿਕਲੇ। ਇਸ ਮੌਕੇ ਉਨ੍ਹਾਂ ਨੂੰ ਸੰਜੇ ਲੀਲਾ ਭੰਸਾਲੀ ਦੇ ਦਫ਼ਤਰ ਦੇ ਬਾਹਰ ਵੇਖਿਆ ਗਿਆ ਹੈ। ਆਸ ਲਗਾਈ ਜਾ ਰਹੀ ਹੈ ਕਿ ਰਣਵੀਰ ਸਿੰਘ ਛੇਤੀ ਹੀ ਸੰਜੇ ਲੀਲਾ ਭੰਸਾਲੀ ਦੇ ਨਾਲ ਫ਼ਿਲਮ ਕਰਨ ਵਾਲੇ ਹਨ।
ਇਸ ਤੋਂ ਪਹਿਲਾਂ ਵੀ ਰਣਵੀਰ ਸੰਜੇ ਲੀਲਾ ਭੰਸਾਲੀ ਦੇ ਨਾਲ ਫ਼ਿਲਮਾਂ ਕਰ ਚੁੱਕੇ ਹਨ ਅਤੇ ਉਹ ਫ਼ਿਲਮਾਂ ਬਾਕਸ ਆਫ਼ਿਸ 'ਤੇ ਸੁਪਰਹਿੱਟ ਸਾਬਿਤ ਹੋਈਆਂ ਹਨ। ਇੰਨ੍ਹਾਂ ਫ਼ਿਲਮਾਂ 'ਚ ਰਾਮਲੀਲਾ, ਬਾਜੀਰਾਓ ਮਸਤਾਨੀ ਅਤੇ ਪਦਮਾਵਤ ਵਰਗੀਆਂ ਬਲਾਕਬਸਟਰ ਸ਼ਾਮਿਲ ਹਨ। ਜ਼ਿਕਰ-ਏ-ਖ਼ਾਸ ਹੈ ਕਿ ਰਣਵੀਰ ਦੀ ਪਿੱਛਲੀ ਫ਼ਿਲਮ 'ਗਲੀ ਬੌਆਏ' ਨੂੰ ਇਸ ਵਾਰ ਆਸਕਰ ਲਈ ਭਾਰਤ ਦੀ ਆਫ਼ੀਸ਼ਲ ਐਂਟਰੀ ਦੇ ਤੌਰ 'ਤੇ ਚੁਣਿਆ ਗਿਆ ਹੈ। ਸਾਲ 2020 'ਚ ਰਣਵੀਰ ਦੀ ਅਗਲੀ ਫ਼ਿਲਮ '83' ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਦੀਪਿਕਾ ਪਾਦੂਕੌਣ ਵੀ ਨਾਲ ਨਜ਼ਰ ਆਉਣਗੇ।