ਮੁੰਬਈ: ਅਕਸ਼ੈ ਕੁਮਾਰ ਦੀ ਅਗਾਮੀ ਫ਼ਿਲਮ 'ਹਾਊਸਫੁੱਲ 4' ਦੇ ਮੈਕਰਸ ਨੇ ਫ਼ਿਲਮ ਦਾ ਦੂਸਰਾ ਗੀਤ 'ਸ਼ੈਤਾਨ ਕਾ ਸਾਲਾ' ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ। ਇਸ ਗੀਤ 'ਚ ਅਦਾਕਾਰ ਚੁਲਬੁਲੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਫ਼ਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ ਹੈ।
ਫ਼ੈਨਜ਼ ਤਾਂ ਫ਼ੈਨਜ਼ ਰਣਵੀਰ ਸਿੰਘ ਵੀ ਕਰ ਰਹੇ ਹਨ ਅਕਸ਼ੈ ਦੇ ਨਵੇਂ ਗੀਤ 'ਤੇ ਡਾਂਸ - Ranveer Singh video on Akshay kumar
ਅਕਸ਼ੈ ਕੁਮਾਰ ਦੀ ਫ਼ਿਲਮ ਹਾਊਸਫ਼ੁੱਲ 4 ਦਾ ਗੀਤ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ 'ਚ ਅਕਸ਼ੈ ਕੁਮਾਰ ਚੁਲਬੁਲੇ ਅੰਦਾਜ਼ 'ਚ ਵਿਖਾਈ ਦੇ ਰਹੇ ਹਨ। ਇਸ ਗੀਤ ਨੂੰ ਫ਼ੈਨਜ਼ ਤਾਂ ਪਸੰਦ ਕਰ ਹੀ ਰਹੇ ਹਨ। ਇਸ ਤੋਂ ਇਲਾਵਾ ਰਣਵੀਰ ਸਿੰਘ ਵੀ ਇਸ ਗੀਤ 'ਤੇ ਥਿਰਕਦੇ ਹੋਏ ਨਜ਼ਰ ਆਏ।
ਹੋਰ ਪੜ੍ਹੋ: ਬਾਲੀਵੁੱਡ ਦੀਆਂ ਫਿਲਮਾਂ ਜਿਨ੍ਹਾਂ ਓਪਨਿੰਗ ਵੀਕਐਂਡ 'ਚ ਤੋੜੇ ਕਮਾਈ ਦੇ ਰਿਕਾਰਡ
ਇੱਕ ਪਾਸੇ ਜਿੱਥੇ ਗੀਤ 'ਸ਼ੈਤਾਨ ਕਾ ਸਾਲਾ' ਨੂੰ ਅਕਸ਼ੈ ਦੇ ਫ਼ੈਨਜ਼ ਇੰਜੋਏ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਰਣਵੀਰ ਸਿੰਘ ਇਸ ਗੀਤ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਹਾਊਸਫ਼ੁੱਲ 4 ਦੇ ਪ੍ਰੋਡਿਊਸਰ ਸਾਜਿਦ ਨਾਡਿਯਾਵਾਲਾ ਜੋ ਰਣਵੀਰ ਸਿੰਘ ਦੀ ਆਉਣ ਵਾਲੀ ਫ਼ਿਲਮ '83' ਨੂੰ ਵੀ ਪ੍ਰੋਡਿਊਸ ਕਰ ਰਹੇ ਹਨ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੇ ਰਣਵੀਰ ਸਿੰਘ ਦੇ ਡਾਂਸ ਦੀ ਵੀਡੀਓ ਆਪਣੇ ਟਵੀਟਰ ਹੈਂਡਲ 'ਤੇ ਸਾਂਝੀ ਕੀਤੀ ਹੈ।
ਹੋਰ ਪੜ੍ਹੋ: ਇੰਗਲੈਂਡ 'ਚ ਕੀਤਾ ਗਿਆ ਆਸ਼ਾ ਭੋਸਲੇਂ ਨੂੰ ਸਨਮਾਨਿਤ
ਮੁੜਜਨਮ ਦੀ ਕਹਾਣੀ 'ਤੇ ਆਧਾਰਿਤ ਫ਼ਿਲਮ ਹਾਊਸਫ਼ੁੱਲ 4 'ਚ ਅਕਸ਼ੈ ਕੁਮਾਰ ਤੋਂ ਇਲਾਵਾ ਕ੍ਰਿਤੀ ਸੈਨਨ,ਬੌਬੀ ਦਿਓਲ, ਪੂਜਾ ਹੇਗੜੇ, ਰਿਤੇਸ਼ ਦੇਸ਼ਮੁੱਖ, ਕ੍ਰਿਤੀ ਖਰਬੰਦਾ, ਰਾਣਾ ਦਗੁਬਾਤੀ, ਚੰਕੀ ਪਾਂਡੇ, ਸੌਰਭ ਸ਼ੁਕਲਾ, ਜੌਨੀ ਲੀਵਰ ਨਜ਼ਰ ਆਉਣਗੇ। ਇਹ ਫ਼ਿਲਮ 26 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਰਣਵੀਰ ਸਿੰਘ ਦੀ ਫ਼ਿਲਮ '83' ਅਪ੍ਰੈਲ 2020 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੱਪਤਾਨ ਕਪਿੱਲ ਦੇਵ ਦੀ ਭੂਮਿਕਾ 'ਚ ਨਜ਼ਰ ਆਉਣਗੇ।