ਪੰਜਾਬ

punjab

ETV Bharat / sitara

Charlies Angels ਦੇ ਬਾਲੀਵੁੱਡ ਵਰਜ਼ਨ ਵਿੱਚ ਇਨ੍ਹਾਂ ਦੋ ਅਦਾਕਾਰਾ ਨੂੰ ਦੇਖਣਾ ਪਸੰਦ ਕਰੇਗੀ ਰਾਣੀ ਮੁਖਰਜੀ - rani mukerji katrina kaif deepika padukone

ਮਰਦਾਨੀ 2 ਦੀ ਪ੍ਰੋਮੋਸ਼ਨ ਕਰਦੀ ਹੋਈ ਰਾਣੀ ਮੁਖਰਜੀ ਦਾ ਕਹਿਣਾ ਹੈ ਕਿ ਉਹ ਦੀਪਿਕ ਅਤੇ ਕੈਟਰੀਨਾ ਕੈਫ਼ ਨੂੰ ਐਕਸ਼ਨ ਵਾਲੀ ਫ਼ਿਲਮ ਵਿੱਚ ਦੇਖਣਾ ਪਸੰਦ ਕਰਦੀ ਹੈ।

ਫ਼ੋਟੋ

By

Published : Nov 24, 2019, 2:55 PM IST

ਮੁੰਬਈ: ਦੀਪਿਕਾ ਪਾਦੂਕੋਣ ਅਤੇ ਕੈਟਰੀਨਾ ਕੈਫ ਦੀ ਜਦੋਂ ਤੋਂ ਦੋਸਤੀ ਹੋਈ ਹੈ, ਉਦੋਂ ਤੋਂ ਹੀ ਪ੍ਰਸ਼ੰਸਕ ਵੀ ਇਨ੍ਹਾਂ ਦੋਵਾਂ ਦੀ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਜਿੱਥੇ ਅਸੀਂ ਸਾਰਿਆਂ ਨੇ ਇਸ ਬਾਰੇ ਸੋਚਿਆ ਹੈ, ਅਜਿਹਾ ਲੱਗਦਾ ਹੈ ਕਿ ਰਾਣੀ ਮੁਖਰਜੀ ਵੀ ਇਨ੍ਹਾਂ ਦੋਵਾਂ ਦੀ ਫੈੱਨ ਹੈ। ਫ਼ਿਲਮ 'ਮਰਦਾਨੀ 2' ਦੀ ਪ੍ਰਮੋਸ਼ਨ ਕਰ ਰਹੀ ਰਾਣੀ ਮੁਖਰਜੀ ਦਾ ਕਹਿਣਾ ਹੈ ਕਿ ਉਹ ਇੱਕ ਐਕਸ਼ਨ ਫਿ਼ਲਮ ਵਿੱਚ ਦੀਪਿਕਾ ਪਾਦੂਕੋਣ ਅਤੇ ਕੈਟਰੀਨਾ ਕੈਫ਼ ਨੂੰ ਦੇਖਣਾ ਪਸੰਦ ਕਰੇਗੀ।

ਹੋਰ ਪੜ੍ਹੋ: GOOD NEWWZ: ਕਰੀਨਾ ਕਪੂਰ ਨੂੰ ਹੋਇਆ Baby Fever, ਸਾਂਝੀ ਕੀਤੀ ਮੈਡੀਕਲ ਰਿਪੋਰਟ

ਹਾਲ ਹੀ ਵਿੱਚ, ਇੱਕ ਇੰਟਰਵਿਊ ਵਿੱਚ, ਰਾਣੀ ਨੇ ਐਕਸ਼ਨ ਫ਼ਿਲਮਾਂ ਬਾਰੇ ਗੱਲ ਕੀਤੀ। ਇਸਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਉਸ ਨੂੰ 'ਟਾਈਗਰ ਜ਼ਿੰਦਾ ਹੈ' ਫ਼ਿਲਮ ਵਿੱਚ ਕੈਟਰੀਨਾ ਦਾ ਕੰਮ ਪਸੰਦ ਆਇਆ ਸੀ। ਉਨ੍ਹਾਂ ਨੇ ਫ਼ਿਲਮ ਵਿੱਚ ਸ਼ਾਨਦਾਰ ਐਕਸ਼ਨ ਕੀਤਾ, ਜਿਸ ਵਿੱਚ ਉਹ ਬਹੁਤ ਵਧੀਆ ਲੱਗ ਰਹੀ ਹੈ। ਨਾਲ ਹੀ ਰਾਣੀ ਨੇ ਕਿਹਾ ਕਿ ਦੀਪਿਕਾ ਨੇ ਵੀ ਐਕਸ਼ਨ ਫ਼ਿਲਮਾਂ ਵਿੱਚ ਚੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ, ਅਸੀਂ ਮਿਲ ਕੇ ਚਾਰਲਸ ਏਂਜਲਸ ਵਰਗੀ ਫ਼ਿਲਮ ਵਿੱਚ ਕੰਮ ਕਰ ਸਕਦੀਆਂ ਹਾਂ। ਦੱਸ ਦਈਏ ਕਿ ਇਹ ਫ਼ਿਲਮ ਤਿੰਨ ਕੁੜੀਆਂ 'ਤੇ ਅਧਾਰਿਤ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਕਦੋਂ ਦੇਖਣ ਨੂੰ ਮਿਲੇਗੀ।

ਹੋਰ ਪੜ੍ਹੋ: BIRTHDAY SPECIAL: ਸਿਰਫ 400 ਰੁਪਏ ਦੀ ਤਨਖ਼ਾਹ ਨਾਲ ਬਤੌਰ ਅਦਾਕਾਰ ਸਲੀਮ ਖ਼ਾਨ ਨੇ ਸ਼ੁਰੂ ਕੀਤਾ ਸੀ ਕੰਮ

ਰਾਣੀ ਮੁਖਰਜੀ ਦੀ ਫ਼ਿਲਮ 'ਮਰਦਾਨੀ 2' 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 'ਮਰਦਾਨੀ 1' ਦਾ ਹੀ ਸੀਕੂਅਲ ਹੈ, ਜਿਸ ਨੂੰ ਗੋਪੀ ਪੁਥਰਨ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਵਿੱਚ ਰਾਣੀ ਮੁਖਰਜੀ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ।

ABOUT THE AUTHOR

...view details