ਮੁੰਬਈ: ਰਾਣੀ ਮੁਖ਼ਰਜੀ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਮਰਦਾਨੀ 2 ਦੇ ਕੰਮ ਨੂੰ ਜੋਖ਼ਮ ਭਰਿਆ ਦੱਸਿਆ। ਅਦਾਕਾਰਾ ਦਾ ਕਹਿਣਾ ਹੈ ਕਿ ਇਹ ਇੱਕ ਡਾਰਕ ਫ਼ਿਲਮ ਹੈ। ਨਾਲ ਹੀ ਇਸ ਵਿੱਚ ਗੰਭੀਰ ਸਮਾਜਿਕ ਮੁੱਦਿਆ ਦੀ ਗੱਲ ਕੀਤੀ ਗਈ ਹੈ।
ਹੋਰ ਪੜ੍ਹੋ: ਮੇਘਨਾ ਗੁਲਜ਼ਾਰ ਦੀ 'ਛਪਾਕ ਫਿਲਮ 'ਚ ਨਜਰ ਆਉਣਗੀਆਂ ਅਸਲ ਐਸਿਡ-ਅਟੈਕ ਸਰਵਾਈਵਰ
'ਮਰਦਾਨੀ 2' ਨੇ ਹੁਣ ਤੱਕ ਬਾਕਸ ਆਫ਼ਿਸ 'ਤੇ 40.20 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਅਦਾਕਾਰਾ ਰਾਣੀ ਮੁਖ਼ਰਜੀ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਰਿਲੀਜ਼ ਹੋਈ ਫ਼ਿਲਮ 'ਮਰਦਾਨੀ 2' ਇੱਕ ਅਜਿਹੀ ਫ਼ਿਲਮ ਹੈ, ਜਿਸ ਨੂੰ ਬਣਾਉਣ ਦਾ ਕੰਮ ਕਾਫ਼ੀ ਜੋਖ਼ਮ ਵਾਲਾ ਸੀ ਤੇ ਇਸ ਦਾ ਵਿਸ਼ਾ ਖ਼ਾਸ ਸੀ ਜੋ ਸਮਾਜਿਕ ਮੁੱਦਿਆ ਨੂੰ ਦਰਸਾਉਂਦਾ ਹੈ।
ਹੋਰ ਪੜ੍ਹੋ: Flashback 2019-ਨਵੇਂ ਸਿਤਾਰੇ ਹੋਏ ਬਾਲੀਵੁੱਡ 'ਚ ਲਾਂਚ
ਇਸ ਦੇ ਨਾਲ ਹੀ ਰਾਣੀ ਨੇ ਕਿਹਾ, "ਤੁਸੀਂ ਇਸ ਉੱਤੇ ਇੱਕ ਨਜ਼ਰ ਮਾਰੋਗੇ ਤਾਂ ਸਮਝ ਪਾਉਂਗੇ ਕਿ ਮਰਦਾਨੀ 2 ਇੱਕ ਅਜਿਹੀ ਫ਼ਿਲਮ ਹੈ, ਜਿਸ ਨੂੰ ਬਣਾਉਣਾ ਜੋਖ਼ਮ ਭਰਿਆ ਸੀ। ਇਸ ਵਿੱਚ ਕੋਈ ਨਾਚ ਗਾਣਾ ਨਹੀਂ ਹੈ। ਕਿਸੇ ਵੀ ਸੀਨ-ਘਟਨਾ ਵਿੱਚ ਕੋਈ ਗੀਤ ਨਹੀਂ ਹੈ। ਇਸ ਵਿੱਚ ਅਖੌਤੀ ਵਪਾਰਕ ਫ਼ਿਲਮਾਂ ਦਾ ਕੋਈ ਤੱਤ ਨਹੀਂ ਹੈ ਪਰ ਇਹ ਇੱਕ ਹਿੱਟ ਫ਼ਿਲਮ ਹੈ, ਜੋ ਚਰਚਾ ਦਾ ਇੱਕ ਵਿਸ਼ਾ ਬਣਨ ਵਿੱਚ ਕਾਮਯਾਬ ਰਹੀ ਹੈ।"