ਮੁੰਬਈ: ਆਪਣੀ ਅਗਾਮੀ ਫ਼ਿਲਮ 'ਮਰਦਾਨੀ 2' ਦੀ ਰਿਲੀਜ਼ ਦੀ ਤਿਆਰੀ ਵਿੱਚ ਮਸ਼ਰੂਫ ਅਦਾਕਾਰਾ ਰਾਣੀ ਮੁਖ਼ਰਜੀ ਨੇ ਗਸ਼ਤ ਕਰ ਰਹੀ ਪੁਲਿਸ ਦੀ ਟੀਮ ਨਾਲ ਮੁਲਾਕਾਤ ਕੀਤੀ, ਜੋ ਦਿਨ ਰਾਤ ਸ਼ਹਿਰ ਦੀ ਸੁਰੱਖਿਆ ਵਿੱਚ ਲੱਗੀ ਰਹਿੰਦੀ ਹੈ। ਲੋਕਾਂ ਦੀ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਰਾਣੀ ਨੇ ਸ਼ਹਿਰ ਦੀ ਪੂਰੀ ਪੁਲਿਸ ਟੀਮ ਨੂੰ ਧੰਨਵਾਦ ਕੀਤਾ ਹੈ।
ਰਾਣੀ ਮੁਖਰਜੀ ਨੇ ਨਾਈਟ ਪੁਲਿਸ ਟੀਮ ਨਾਲ ਕੀਤੀ ਵਿਸ਼ੇਸ਼ ਮੁਲਾਕਾਤ - rani mukerji film mardaani 2
ਅਦਾਕਾਰਾ ਰਾਣੀ ਨੇ ਰਾਤ ਨੂੰ ਗਸ਼ਤ ਕਰ ਰਹੀ ਪੁਲਿਸ ਦੀ ਟੀਮ ਨਾਲ ਵਿਸ਼ੇਸ਼ ਮੁਲਾਕਾਤ ਕੀਤੀ, ਜੋ ਦਿਨ ਰਾਤ ਲੋਕਾਂ ਦੀ ਸੁਰੱਖਿਆ ਕਰਦੀ ਹੈ। ਨਾਲ ਹੀ ਰਾਣੀ ਨੇ ਨਾਈਟ ਪੁਲਿਸ ਦਾ ਧੰਨਵਾਦ ਵੀ ਕੀਤਾ।
ਔਰਤਾਂ ਦੀ ਸੁਰੱਖਿਆ ਵਿੱਚ ਤੈਨਾਤ ਸਪੈਸ਼ਲ ਨਾਈਟ ਪੁਲਿਸ ਦੀ ਟੀਮ ਨਾਲ ਮਿਲਣ ਤੋਂ ਬਾਅਦ ਰਾਣੀ ਨੇ ਕਿਹਾ, 'ਕੜੀ ਨਿਗਰਾਨੀ ਨਾਲ ਕਈ ਅਪਰਾਧਾ ਨੂੰ ਰੋਕਿਆ ਜਾ ਸਕਦਾ ਹੈ ਅਤੇ ਮੈਂ ਆਪਣੇ ਸ਼ਹਿਰ ਦੀ ਪੂਰੀ ਪੁਲਿਸ ਨੂੰ ਸਲਾਮ ਕਰਦੀ ਹਾਂ, ਜੋ ਇੱਕ ਹੀ ਸੈਕੇਂਡ ਵਿੱਚ ਸਾਡੀ ਮਦਦ ਕਰਨ ਲਈ ਪਹੁੰਚ ਜਾਂਦੇ ਹਨ। ਮੈਂ ਉਨ੍ਹਾਂ ਦੇ ਬਿਨ੍ਹਾਂ ਇੱਕ ਸਮਾਜ ਦੀ ਕਲਪਨਾ ਵੀ ਨਹੀਂ ਕਰ ਸਕਦੀ ਹਾਂ।'
ਨਾਲ ਹੀ ਰਾਣੀ ਨੇ ਕਿਹਾ ਕਿ ਪੁਲਿਸ ਦੀ ਟੀਮ ਕੋਲ ਕੰਮ ਕਰਦੇ ਸਮੇਂ ਕਾਫ਼ੀ ਚੁਣੋਤੀਆਂ ਹੁੰਦੀਆਂ ਹਨ, ਕਿਉਂਕਿ ਉਹ ਹਰ ਰੋਜ਼ ਰਾਤ 8 ਵਜੇ ਤੋਂ ਸਵੇਰ ਦੇ 8 ਵਜੇ ਤੱਕ ਪੂਰੇ 12 ਘੰਟੇ ਕੰਮ ਕਰਦੇ ਹਨ।
ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਰਾਣੀ ਆਪਣੇ ਨਿਡਰ ਅਤੇ ਅਸੂਲਾਂ ਦੀ ਪੱਕੀ ਪੁਲਿਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਰਾਣੀ ਇੱਕ ਬਦਨਾਮ ਅਪਰਾਧੀ ਨੂੰ ਫੜਣ ਲਈ ਦਿਨ ਰਾਤ ਇੱਕ ਕਰ ਦਿੰਦੀ ਹੈ। ਇਹ ਫ਼ਿਲਮ ਭਾਰਤ ਵਿੱਚ ਬਲਾਤਕਾਰ ਦੇ ਘਿਣਾਉਣੇ ਸਮਾਜਿਕ ਅਪਰਾਧ ਨੂੰ ਦਰਸਾਉਂਦੀ ਹੈ, ਜੋ ਜ਼ਿਆਦਾਤਰ ਨੌਜਵਾਨਾਂ ਵੱਲੋਂ ਕੀਤੇ ਜਾਂਦੇ ਹਨ। ਆਦਿੱਤਿਆ ਚੋਪੜਾ ਵੱਲੋਂ ਪ੍ਰੋਡਿਊਸ ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ।