ਮੁੰਬਈ: ਬਾਲੀਵੁੱਡ ਦੀ ਐਕਸ਼ਨ ਤੇ ਕ੍ਰਾਈਮ ਥ੍ਰਿਲਰ ਫ਼ਿਲਮ 'ਮਰਦਾਨੀ 2' ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ 2 ਮਿੰਟ 19 ਸਕਿੰਟ ਦੇ ਟ੍ਰੇਲਰ ਵਿੱਚ ਕਾਫ਼ੀ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਹ ਫ਼ਿਲਮ ਸੱਚੀ ਘਟਨਾ 'ਤੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਰਾਣੀ ਮੁਖ਼ਰਜੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ, ਜੋ ਕਿ ਇੱਕ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾ ਰਹੀ ਹੈ।
ਹੋਰ ਪੜ੍ਹੋ: ਫ਼ਿਲਮ ਮਰਦਾਨੀ 2 ਦਾ ਟੀਜ਼ਰ ਰਿਲੀਜ਼
ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਵਿੱਚ ਇੱਕ ਕੁੜੀ ਰਾਤ ਸਮੇਂ ਇੱਕਲੀ ਸੜਕ 'ਤੇ ਜਾ ਰਹੀ ਹੁੰਦੀ ਹੈ, ਤਦ ਉਹ ਕਿਸੇ ਤੋਂ ਲਿਫ਼ਟ ਲੈ ਉਸ ਅੰਜਾਨ ਵਿਅਕਤੀ ਦੀ ਕਾਰ ਵਿੱਚ ਬੈਠ ਜਾਂਦੀ ਹੈ, ਜਿਸ ਤੋਂ ਬਾਅਦ ਉਸ ਅੰਜਾਨ ਵਿਅਕਤੀ ਵੱਲੋਂ ਕੁੜੀ ਨੂੰ ਬੜੀ ਬੇਰਿਹਮੀ ਨਾਲ ਮਾਰ ਦਿੱਤਾ ਜਾਂਦਾ ਹੈ। ਇਹ ਘਟਨਾ ਇੱਕ ਵਾਰ ਨਹੀਂ ਸਗੋਂ ਕਈ ਵਾਰ ਹੁੰਦੀ ਹੈ, ਜਿਸ ਵਿੱਚ ਕਈ ਕੁੜੀਆਂ ਦਾ ਰੇਪ ਕਰ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ।
ਹੋਰ ਪੜ੍ਹੋ: ਸੁਹਾਨਾ ਖ਼ਾਨ ਦੀ ਤਸਵੀਰ ਹੋਈ ਵਾਇਰਲ, ਨਾਟਕ ਕਰਦੀ ਦਿਖਾਈ ਦਿੱਤੀ ਸੁਹਾਨਾ
ਫ਼ਿਲਮ ਦਾ ਨਿਰਮਾਣ ਆਦਿੱਤਿਆ ਚੋਪੜਾ ਵੱਲੋਂ ਕੀਤਾ ਗਿਆ ਹੈ ਤੇ ਫ਼ਿਲਮ ਦਾ ਨਿਰਦੇਸ਼ਨ ਜਿਸ਼ੂ ਭੱਟਾਚਾਰੀਆ ਨੇ ਕੀਤਾ ਹੈ। ਫ਼ਿਲਮ ਨੂੰ ਲਿਖਿਆ ਗੋਪੀ ਪੁਥਰਾਨ ਨੇ ਹੈ। ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ।