ਦਮਦਾਰ ਅੰਦਾਜ਼ 'ਚ 'ਮਰਦਾਨੀ 2' ਦੇ ਨਾਲ ਵਾਪਿਸ ਆ ਰਹੀ ਹੈ ਰਾਣੀ - yash raj banner
5 ਸਾਲ ਪਹਿਲਾਂ ਰਿਲੀਜ਼ ਹੋਈ 'ਮਰਦਾਨੀ' ਫ਼ਿਲਮ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਸੀ। ਹੁਣ ਇਸ ਫ਼ਿਲਮ ਦੇ ਸੀਕੁਅਲ ਦੀ ਸ਼ੂਟਿੰਗ 23 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ।
ਹੈਦਰਾਬਾਦ: ਸਾਲ 2014 'ਚ ਆਈ ਰਾਣੀ ਮੁਖ਼ਰਜੀ ਦੀ ਫ਼ਿਲਮ 'ਮਰਦਾਨੀ' ਨੇ ਦਰਸ਼ਕਾਂ ਦਾ ਦਿਲਜਿੱਤਿਆ ਸੀ। ਹੁਣ ਇਸ ਫ਼ਿਲਮ ਦਾ ਸੀਕੁਅਲ ਬਣਨ ਜਾ ਰਿਹਾ ਹੈ। ਜੀ ਹਾਂ 'ਮਰਦਾਨੀ 2' 'ਚ ਰਾਣੀਨਿਡਰਪੁਲਿਸਵਾਲੀ ਸ਼ਿਵਾਨੀਸ਼ਿਵਾਜੀ ਰੁਆਏਦਾਰੋਲ ਮੁੜਅਦਾ ਕਰੇਗੀ।
ਦੱਸਣਯੋਗ ਹੈ ਕਿ ਫ਼ਿਲਮ ਦੀ ਸ਼ੂ਼ਟਿੰਗ 23 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦਾ ਨਿਰਮਾਨ ਰਾਣੀ ਦੇ ਪਤੀ 'ਆਦਿਤਯ ਚੋਪੜਾ' ਆਪਣੇ ਹੋਮ ਪ੍ਰੋਡਕਸ਼ਨ 'ਯਸ਼ ਰਾਜ ਬੈਨਰ' ਹੇਠ ਕਰ ਹੇ ਹਨ। ਫ਼ਿਲਮ ਦਾ ਨਿਰਦੇਸ਼ਨ ਗੋਪੀ ਪੁਥਰਣਵੱਲੋਂ ਕੀਤਾ ਜਾ ਰਿਹਾ ਹੈ। ਗੋਪੀ ਨੇ ਫ਼ਿਲਮ ਦੇ ਪਹਿਲੇ ਸ਼ੌਟ ਦੀ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
'ਮਰਦਾਨੀ 2' ਨੂੰ ਲੈ ਕੇ ਰਾਣੀ ਨੇ ਕਿਹਾ, "ਇਹ ਫ਼ਿਲਮ ਮੇਰੇ ਦਿਲ ਦੇ ਬੇਹੱਦ ਕਰੀਬ ਹੈ। ਇਸ ਫ਼ਿਲਮ ਦੀ ਸਕ੍ਰਿਪਟ ਗੋਪੀ ਨੇ ਲਿਖੀ ਹੈ ਅਤੇ ਇਹ ਕਹਾਣੀ ਦੇ ਪਹਿਲੇ ਭਾਗ ਨਾਲੋਂ ਵੀ ਜ਼ਿਆਦਾ ਵਧੀਆ ਹੈ।"
ਜ਼ਿਕਰਯੋਗ ਹੈ ਕਿ ਇਹ ਫ਼ਿਲਮਇਸ ਸਾਲ ਦੇ ਅਖ਼ੀਰ 'ਚ ਰਿਲੀਜ਼ ਹੋਵੇਗੀ।