ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਭੈਣ ਤੇ ਮੈਨੇਜਰ ਰੰਗੋਲੀ ਚੰਦੇਲ ਆਪਣੀ ਬੇਬਾਕੀ ਕਰਕੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਰੰਗੋਲੀ ਨੇ ਪੀਐਮ ਮੋਦੀ ਨੂੰ ਲੈ ਕੇ ਕਿਹਾ ਹੈ ਕਿ ਸਾਲ 2024 ਪੀਐਮ ਦੀਆਂ ਚੌਣਾਂ ਵਿੱਚ ਵੀ ਮੋਦੀ ਨੂੰ ਹੀ ਪੀਐਮ ਬਣਾਉਣਾ ਚਾਹੀਦਾ ਹੈ। ਰੰਗੋਲੀ ਦੇ ਇਸ ਕਮੈਂਟ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਰੰਗੋਲੀ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।
2024 ਵਿੱਚ ਮੋਦੀ ਨੂੰ ਪੀਐਮ ਚੁਣਨ ਦੇ ਟਵੀਟ ਉੱਤੇ ਟ੍ਰੋਲ ਹੋਈ ਰੰਗੋਲੀ
ਰੰਗੋਲੀ ਨੇ ਪੀਐਮ ਮੋਦੀ ਨੂੰ ਲੈ ਕੇ ਕਿਹਾ ਹੈ ਕਿ ਸਾਲ 2024 ਪੀਐਮ ਦੀਆਂ ਚੌਣਾਂ ਵਿੱਚ ਵੀ ਮੋਦੀ ਨੂੰ ਹੀ ਪੀਐਮ ਬਣਾਉਣਾ ਚਾਹੀਦਾ ਹੈ। ਰੰਗੋਲੀ ਦੇ ਇਸ ਕਮੈਂਟ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਰੰਗੋਲੀ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।
ਰੰਗੋਲੀ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ,"ਹੁਣ ਸਾਨੂੰ ਇਕਨਾਮਿਕ ਕ੍ਰਾਈਸਸ ਦਾ ਸਾਹਮਣਾ ਕਰਨਾ ਪਵੇਗਾ। ਮੈਨੂੰ ਉਮੀਦ ਹੈ ਕਿ ਪੀਐਮ ਮੋਦੀ ਸਾਡੀ ਇਕਨਾਮਿਕ ਨੂੰ 1 ਜਾ 2 ਸਾਲ ਵਿੱਚ ਫਿਰ ਤੋਂ ਸੁਧਾਰ ਦੇਣਗੇ। ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਚੌਣਾਂ ਉੱਤੇ ਲੱਖਾਂ ਰੁਪਏ ਖ਼ਰਚ ਕਰਦੇ ਹਾਂ ਤਾਂ ਇਸ ਵਾਰ ਸਾਲ 2024 ਵਿੱਚ ਚੌਣਾਂ ਨੂੰ ਰੱਦ ਕਰ ਵਾਪਸ ਪੀਐਮ ਮੋਦੀ ਨੂੰ ਹੀ ਲੀਡਰ ਦੇ ਤੌਰ ਲੈ ਆਉਂਦੇ ਹਾਂ।"
ਰੰਗੋਲੀ ਦੇ ਇਸ ਟਵੀਟ ਨੂੰ ਦੇਖ ਕੇ ਇੱਕ ਤੋਂ ਬਾਅਦ ਇੱਕ ਯੂਜ਼ਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਤੇ ਪੱਤਰਕਾਰ ਨੇ ਲਿਖਿਆ,"ਕੰਗਣਾ ਆਪਣੇ ਕਰੀਅਰ ਨੂੰ ਲੈ ਕੇ ਅਸੁੱਰਖਿਅਤ ਹੈ! ਟੈਲੇਂਟ ਹੋਵੇਗਾ ਤਾਂ ਹੀ ਕੰਮ ਮਿਲੇਗਾ ਇਸ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਹੈ।" ਇਸ ਦੇ ਜਵਾਬ ਵਿੱਚ ਰੰਗੋਲੀ ਨੇ ਕਿਹਾ,"ਕੰਗਣਾ ਅਸੁੱਰਖਿਅਤ ਹੈ ਤਾਂ ਹੀ ਸਾਰੇ ਟਾਪ ਹੀਰੋਜ਼ ਦੇ ਆਫ਼ਰ ਨੂੰ ਠੁੱਕਰਾਇਆ ਹੈ।"