ਮੁੰਬਈ: ਫ਼ਿਲਮਫ਼ੇਅਰ 2020 'ਚ ਆਲੀਆ ਭੱਟ ਨੇ ਆਪਣੀ ਫ਼ਿਲਮ 'ਗਲੀ ਬੌਆਏ' 'ਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਬੈਸਟ ਐਕਟਰਸ ਫ਼ਿਲਮਫ਼ੇਅਰ ਐਵਾਰਡ 2020 ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਇਸ ਖ਼ਿਤਾਬ ਦੇ ਲਈ 'ਗਲੀ ਬੌਆਏ' ਦੇ ਨਾਲ 'ਮਨੀਕਰਨੀਕਾ' ਦੇ ਲਈ ਕੰਗਨਾ ਰਣੌਤ, 'ਮਰਦਾਨੀ 2' ਦੇ ਲਈ ਰਾਣੀ ਮੁਖ਼ਰਜੀ, ਗੁੱਡ ਨਿਊਜ਼ ਲਈ ਕਰੀਨਾ ਕਪੂਰ ਖ਼ਾਨ, ਦਿ ਸਕਾਈ ਇਜ਼ ਪਿੰਕ ਦੇ ਲਈ ਪ੍ਰਿਯੰਕਾ ਚੋਪੜਾ ਜੋਨਸ ਅਤੇ ਮਿਸ਼ਨ ਮੰਗਲ ਦੇ ਲਈ ਵਿਦਿਆ ਬਾਲਨ ਨੂੰ ਵੀ ਨੌਮੀਨੇਟ ਕੀਤਾ ਗਿਆ ਸੀ।
ਫ਼ਿਲਮਫ਼ੇਅਰ 2020:ਆਲੀਆ- ਅਨਨਿਆ ਨੂੰ ਐਵਾਰਡ ਮਿਲਣ ਤੇ ਨਾਖੁਸ਼ ਨਜ਼ਰ ਆ ਰਹੀ ਹੈ ਰੰਗੋਲੀ ਚੰਦੇਲ - bollywood news in punjabi
ਫ਼ਿਲਮਫ਼ੇਅਰ 2020 ਵਿੱਚ ਆਲੀਆ ਭੱਟ ਨੇ 'ਗਲੀ ਬੁਆਏ' ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਬ-ਉੱਤਮ ਅਭਿਨੇਤਰੀ ਦਾ ਖ਼ਿਤਾਬ ਜਿੱਤਿਆ ਅਤੇ ਅਨਨਿਆ ਪਾਂਡੇ ਨੂੰ 'ਸਟੂਡੈਂਟ ਆਫ਼ ਦਿ ਈਅਰ 2' ਲਈ ਡੈਬਿਯੂ ਐਵਾਰਡ ਮਿਲਿਆ। ਇਨ੍ਹਾਂ ਦੋਹਾਂ ਨੂੰ ਐਵਾਰਡ ਮਿਲਣ 'ਤੇ ਕੰਗਨਾ ਰਣੌਤ ਦੀ ਭੈਣ ਰੰਗੋਲੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ।
ਆਲੀਆ ਭੱਟ ਨੂੰ ਇਹ ਐਵਾਰਡ ਮਿਲਣ 'ਤੇ ਬਹੁਤ ਸਾਰੇ ਲੋਕ ਖੁਸ਼ ਹਨ ,ਤਾਂ ਉੱਥੇ ਹੀ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਬੈਸਟ ਐਕਟਰਸ ਦੇ ਲਈ ਆਲੀਆ ਦੇ ਫ਼ਿਲਮਫ਼ੇਅਰ ਐਵਾਰਡ 2020 ਜਿੱਤਨ ਤੋਂ ਨਾਖ਼ੁਸ਼ ਹੈ। ਰੰਗੋਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰ ਆਪਣੀ ਪ੍ਰਤੀਕਿਰੀਆ ਸਾਂਝੀ ਕੀਤੀ ਹੈ।
ਰੰਗੋਲੀ ਨੇ ਸਿਰਫ਼ ਆਲੀਆ 'ਤੇ ਹੀ ਨਹੀਂ ਬਲਕਿ ਅਨਨਿਆ ਪਾਂਡੇ ਨੂੰ ਵੀ 'ਸਟੂਡੈਂਟ ਆਫ਼ ਦਿ ਈਅਰ 2' ਲਈ ਸਰਬੋਤਮ ਡੈਬਿਯੂ ਪੁਰਸਕਾਰ ਜਿੱਤਨ 'ਤੇ ਵੀ ਟਿੱਪਣੀ ਕੀਤੀ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰੀ ਨਹੀਂ ਹੈ ਕਿ ਰੰਗੋਲੀ ਨੇ ਕਿਸੇ ਬਾਲੀਵੁੱਡ ਅਦਾਕਾਰ 'ਤੇ ਟਿੱਪਣੀ ਕੀਤੀ ਹੋਵੇ।