ਪੰਜਾਬ

punjab

ETV Bharat / sitara

ਫੁੱਟਬਾਲ ਖੇਡਦੇ ਸਮੇਂ ਰਣਬੀਰ ਕਪੂਰ ਨੂੰ ਲੱਗੀ ਸੱਟ - ਫ਼ਿਲਮ ਬ੍ਰਹਮਾਸਤਰ ਅਦਾਕਾਰ ਰਣਬੀਰ ਕਪੂਰ

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੇ ਫੁੱਟਬਾਲ ਖੇਡਦਿਆਂ ਬੁੱਲ੍ਹਾਂ 'ਤੇ ਸੱਟ ਲੱਗ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ranbir kapoor injured
ਫ਼ੋਟੋ

By

Published : Dec 23, 2019, 11:13 AM IST

ਮੁੰਬਈ: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨੀਂ ਦਿਨੀਂ ਆਪਣੀ ਅਗਲੀ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ। ਫ਼ਿਲਮਾਂ ਤੋਂ ਇਲਾਵਾ ਰਣਬੀਰ ਨੂੰ ਫੁੱਟਬਾਲ ਖੇਡਣ ਦਾ ਵੀ ਕਾਫ਼ੀ ਸ਼ੌਕ ਹੈ। ਅਕਸਰ ਉਨ੍ਹਾਂ ਨੂੰ ਬਾਲੀਵੁੱਡ ਦੇ ਕਈ ਸੈਲੇਬਸ ਦੇ ਨਾਲ ਫੁੱਟਬਾਲ ਖੇਡਦੇ ਦੇਖਿਆ ਗਿਆ ਹੈ। ਹਾਲ ਹੀ ਵਿੱਚ ਰਣਬੀਰ ਨੂੰ ਫੁੱਟਬਾਲ ਖੇਡਦੇ ਹੋਏ ਸੱਟ ਲੱਗ ਗਈ।

ਹੋਰ ਪੜ੍ਹੋ: ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਹਰਾਇਆ, ਕੀਤਾ ਸੀਰੀਜ਼ 'ਤੇ ਕਬਜ਼ਾ

ਇਸ ਦੇ ਨਾਲ ਹੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰਣਬੀਰ ਦੇ ਬੁੱਲ੍ਹ 'ਚੋਂ ਖ਼ੂਨ ਨਿਕਲ ਰਿਹਾ ਹੈ। ਸੱਟ ਲੱਗਣ ਦੇ ਬਾਵਜੂਦ ਰਣਬੀਰ ਆਪਣੇ ਫੈਨਸ ਨਾਲ ਸੈਲਫ਼ੀ ਲੈ ਰਹੇ ਹਨ।

ਹੋਰ ਪੜ੍ਹੋ: ਦਬੰਗ 3 ਦੀ ਕਮਾਈ ਤੋਂ ਜ਼ਿਆਦਾ ਜ਼ਰੂਰੀ ਹੈ CAA ਵਿਰੋਧੀ ਮੁਹਿੰਮ: ਸੋਨਾਕਸ਼ੀ ਸਿਨਹਾ

ਦੱਸਣਯੋਗ ਹੈ ਕਿ ਰਣਬੀਰ ਨੂੰ ਇਹ ਸੱਟ ਫੁੱਟਬਾਲ ਖੇਡਦੇ ਸਮੇਂ ਲੱਗੀ, ਜਦ ਇੱਕ ਖਿਡਾਰੀ ਗੋਲ ਕਰਨ ਦੇ ਚੱਕਰ ਵਿੱਚ ਰਣਬੀਰ ਨਾਲ ਟੱਕਰਾ ਗਿਆ ਤੇ ਰਣਬੀਰ ਦੇ ਬੁੱਲ੍ਹ 'ਚੋਂ ਖ਼ੂਨ ਨਿਕਲਣ ਲੱਗ ਪਿਆ। ਜ਼ਿਕਰੇਯੋਗ ਹੈ ਕਿ ਰਣਬੀਰ ਆਪਣੀ ਅਗਾਮੀ ਫ਼ਿਲਮ 'ਬ੍ਰਹਮਾਸਤਰ' ਲਈ ਮਨਾਲੀ ਗਏ ਸਨ।

ABOUT THE AUTHOR

...view details