ਹੈਦਰਾਬਾਦ: ਬਾਲੀਵੁੱਡ ਦੇ ਲਵਬਰਡਜ਼ ਰਣਬੀਰ ਕਪੂਰ ਅਤੇ ਆਲੀਆ ਭੱਟ ਇੱਕ ਖੁਸ਼ਖਬਰੀ ਦੇ ਨਾਲ ਸਾਲ 2020 ਦਾ ਅੰਤ ਕਰਨ ਵਾਲੇ ਹਨ। ਦੱਸ ਦਈਏ ਕਿ ਦੋਵੇਂ ਮੰਗਲਵਾਰ ਨੂੰ ਜੈਪੁਰ ਲਈ ਰਵਾਨਾ ਹੋਏ ਸਨ। ਰਿਪੋਰਟਾਂ ਦੇ ਮੁਤਾਬਕ ਦੋਵੇਂ ਰਣਥੰਬੋਰ ਦੇ ਇੱਕ ਲਗਜ਼ਰੀ ਹੋਟਲ ਵਿੱਚ ਦੋਵਾਂ ਦੀ ਸਗਾਈ ਹੋਣ ਦੀ ਸੰਭਾਵਨਾ ਹੈ।
ਮੰਗਲਵਾਰ ਸਵੇਰੇ ਰਣਬੀਰ, ਉਨ੍ਹਾਂ ਦੀ ਮਾਂ ਨੀਤੂ ਕਪੂਰ, ਭੈਣ ਰਿਧੀਮਾ ਕਪੂਰ ਸਹਿਨੀ ਅਤੇ ਉਨ੍ਹਾਂ ਦੀਆਂ ਧੀਆਂ ਸਮਰਾ ਅਤੇ ਆਲੀਆ ਨੂੰ ਮੁੰਬਈ ਦੇ ਕਾਲੀਨਾ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਕੁੱਝ ਹੀ ਪਲਾਂ ਬਾਅਦ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਜੈਪੁਰ ਲਈ ਉਡਾਣ ਭਰਨ ਲਈ ਹਵਾਈ ਅੱਡੇ 'ਤੇ ਵੀ ਵੇਖਿਆ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਭੱਟ ਪਰਿਵਾਰ ਵੀ ਰਾਜਸਥਾਨ ਲਈ ਰਵਾਨਾ ਹੋਵੇਗਾ। ਆਲੀਆ ਦੇ ਨੇੜਲੇ ਫਿਲਮ ਨਿਰਮਾਤਾ ਕਰਨ ਜੌਹਰ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ।