ਮੁੰਬਈ: ਸੁਪਰਸਟਾਰ ਰਜਨੀਕਾਂਤ ਨੇ ਸੋਮਵਾਰ ਨੂੰ ਕਿਹਾ ਕਿ ਉਹ ਪਰਦੇ 'ਤੇ ਇੱਕ ਟ੍ਰਾਂਸਜੇਂਡਰ ਦੀ ਭੂਮੀਕਾ ਨਿਭਾਉਣਾ ਚਾਹੁੰਦੇ ਹਨ। ਆਪਣੀ ਅਗਲੀ ਫ਼ਿਲਮ 'ਦਰਬਾਰ' ਦੇ ਟ੍ਰੇਲਰ ਲਾਂਚ ਲਈ ਆਏ ਅਦਾਕਾਰ ਤੋਂ ਪੁੱਛਿਆ ਗਿਆ ਸੀ ਕਿ ਕਿਸ ਤਰ੍ਹਾਂ ਦੇ ਕਿਰਦਾਰ ਨੂੰ ਉਹ ਕਰਨਾ ਪਸੰਦ ਕਰਨਗੇ ਜਾਂ ਫਿਰ ਕਿਹੜਾ ਰੋਲ ਹੈ ਜੋ ਅਜੇ ਤੱਕ ਉਨ੍ਹਾਂ ਨੇ ਨਹੀਂ ਨਿਭਾਇਆ ਅਤੇ ਵੱਡੇ ਪਰਦੇ 'ਤੇ ਕਰਨਾ ਚਾਹੁੰਦੇ ਹਨ।
ਟ੍ਰਾਂਸਜੇਂਡਰ ਦਾ ਕਿਰਦਾਰ ਅਦਾ ਕਰਨਾ ਚਾਹੁੰਦੇ ਹਨ ਸੁਪਰਸਟਾਰ ਰਜਨੀਕਾਂਤ - Rajnikanth latest interview
ਸੁਪਰਸਟਾਰ ਰਜਨੀਕਾਂਤ ਦਾ ਕਹਿਣਾ ਹੈ ਕਿ ਇੱਕ ਟਰਾਂਸਜੈਂਡਰ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ। ਇਹ ਗੱਲ ਉਨ੍ਹਾਂ ਨੇ ਫ਼ਿਲਮ ਦਰਬਾਰ ਦੇ ਟ੍ਰੇਲਰ ਲਾਂਚ ਈਵੈਂਟ ਵਿੱਚ ਕਹੀ।
ਫ਼ੋਟੋ
ਇਸ ਦਾ ਜਵਾਬ ਰਜਨੀਕਾਂਤ ਦਿੰਦੇ ਹਨ ਮੈਂ ਸਭ ਕੁਝ ਕਰ ਲਿਆ, 45 ਸਾਲ ਹੋ ਗਏ, 160 ਫ਼ਿਲਮਾਂ ਹਨ। ਇਸ ਲਈ ਸਭ ਕੁਝ ਕਰ ਲਿਆ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਤੁਸੀਂ ਕੋਈ ਸ਼ੈਲੀ ਜਾਂ ਕੋਈ ਭੂਮੀਕਾ ਹੈ ਜਿਸ ਨੂੰ ਉਹ ਨਿਭਾਉਣਾ ਚਾਹੁੰਦੇ ਹਨ ਤਾਂ ਅਦਾਕਾਰ ਨੇ ਕਿਹਾ,"ਇੱਕ ਟ੍ਰਾਂਸਜੇਂਡਰ।"
ਏਆਰ ਮੁਰੁਗਾਡੋਸ ਵੱਲੋਂ ਨਿਰਦੇਸ਼ਿਤ, 'ਦਰਬਾਰ' ਵਿੱਚ ਰਜਨੀਕਾਂਤ 25 ਸਾਲਾਂ ਬਾਅਦ ਪੁਲਿਸ ਵਾਲੇ ਕਿਰਦਾਰ 'ਚ ਨਜ਼ਰ ਆਉਣਗੇ। ਲਾਈਕਾ ਪ੍ਰੋਡਕਸ਼ਣ ਵੱਲੋਂ ਨਿਰਧਾਰਿਤ ਫ਼ਿਲਮ 'ਦਰਬਾਰ' 10 ਜਨਵਰੀ ਨੂੰ ਤਾਮਿਲ, ਤੇਲਗੂ ਅਤੇ ਹਿੰਦੀ ਵਿਚ ਰੀਲੀਜ਼ ਹੋਵੇਗੀ।