ਬੇਂਗਲੁਰੂ: ਡਿਸਕਵਰੀ ਚੈਨਲ ਦੀ ਨਵੀਂ ਸੀਰੀਜ਼ 'ਇਨਟੂ ਦਿ ਵਾਇਲਡ ਵਿਦ ਬਿਅਰ ਗ੍ਰਿਲਜ਼' ਦੇ ਮੇਜ਼ਬਾਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਤਾਮਿਲ ਸੁਪਰਸਟਾਰ ਰਜਨੀਕਾਂਤ ਪ੍ਰੋਗਰਾਮ ਦੇ ਲਈ ਸ਼ੂਟਿੰਗ ਕਰਨ ਵੇਲੇ ਜਖ਼ਮੀ ਨਹੀਂ ਹੋਏ ਹਨ। ਉਨ੍ਹਾਂ ਦੀ ਜਖ਼ਮੀ ਹੋਣ ਦੀ ਖ਼ਬਰ 'ਤੇ ਗ੍ਰਿਲਜ਼ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ। ਰਜਨੀਕਾਂਤ ਨੂੰ ਸੱਟ ਨਹੀਂ ਲੱਗੀ ਹੈ। ਉਹ ਬਹਾਦਰ, ਨਿਡਰ ਅਤੇ ਹਾਰ ਨਾ ਮੰਨਣ ਵਾਲੇ ਵਿਅਕਤੀ ਹਨ। ਮੰਗਲਵਾਰ ਨੂੰ ਦੇਰ ਰਾਤ ਜਾਰੀ ਇੱਕ ਰਿਪੋਰਟ ਵਿੱਚ ਨਿਊਜ਼ ਏਜੰਸੀ ਨੇ ਪੁਸ਼ਟੀ ਕੀਤੀ ਸੀ ਕਿ ਬਾਂਦੀਪੁਰ ਟਾਇਗਰ ਰਿਜ਼ਰਵ 'ਚ 'ਇਨਟੂ ਦਿ ਵਾਇਲਡ ਵਿਦ ਬੀਅਰ ਗ੍ਰਿਲਜ਼' ਦੀ ਸ਼ੂਟਿੰਗ ਵੇਲੇ ਰਜਨੀਕਾਂਤ ਜਖ਼ਮੀ ਨਹੀਂ ਹੋਏ ਸਨ।
ਟਾਈਗਰ ਰਿਜ਼ਰਵ ਦੇ ਡਾਇਰੈਕਟਰ ਟੀ ਬਾਲਚੰਦਰ ਨੇ ਰਜ਼ਨੀਕਾਂਤ ਦੇ ਜ਼ਖਮੀ ਹੋਣ ਦੀ ਖ਼ਬਰ ਨੂੰ ਫ਼ਰਜ਼ੀ ਦੱਸਦੇ ਹੋਏ ਉਸ ਨੂੰ ਖ਼ਾਰਿਜ ਕਰ ਦਿੱਤਾ ਹੈ। ਬਾਲਚੰਦਰ ਨੇ ਮੰਗਲਵਾਰ ਨੂੰ ਨਿਊਜ਼ ਏਜੰਸੀ ਨੂੰ ਕਿਹਾ, "ਰਜਨੀਕਾਂਤ ਨੂੰ ਲੈ ਕੇ ਇਹ ਸਭ ਖ਼ਬਰਾਂ ਝੂਠੀਆਂ ਹਨ। ਸੀਨ ਦੇ ਮੁਤਾਬਕ ਰਜਨੀਕਾਂਤ ਨੂੰ ਡਿਗਨਾ ਪੈਣਾ ਸੀ, ਇਸ ਸੀਨ ਨੂੰ ਫ਼ਿਲਮਾਉਣ ਲਈ ਉਹ ਰੱਸੀ ਦੇ ਨੀਚੇ ਆਏ ਅਤੇ ਛਲਾਂਗ ਲਗਾ ਕੇ ਦੌੜ ਪਏ।"
ਬੁੱਧਵਾਰ ਨੂੰ ਡਿਸਕਵਰੀ ਚੈਨਲ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਜਨੀਕਾਂਤ ਨੂੰ ਸੱਟ ਨਹੀਂ ਲੱਗੀ ਹੈ। ਉਨ੍ਹਾਂ ਕਿਹਾ, "ਸ਼ੂਟਿੰਗ ਸਮੇਂ 'ਤੇ ਯੋਜਨਾਵਾਂ ਮੁਤਾਬਕ ਹੋਈ। ਸਭ ਠੀਕ ਨਾਲ ਹੋ ਗਿਆ। ਬਸ ਅਫ਼ਵਾਹਾਂ ਫ਼ੈਲਾਈਆਂ ਜਾ ਰਹੀਆਂ ਹਨ।" ਤਾਮਿਲ ਸੁਪਰਸਟਾਰ ਰਜਨੀਕਾਂਤ ਨੇ ਡਿਸਕਵਰੀ ਚੈਨਲ ਵਿੱਚ ਪ੍ਰਸਾਰਿਤ ਹੋਣ ਵਾਲੇ 'ਇਨਟੂ ਦਿ ਵਾਇਲਡ ਵਿਦ ਬੀਅਰ ਗ੍ਰਿਲਜ਼' ਦੇ ਨਾਲ ਟੈਲੀਵੀਜ਼ਨ ਦੀ ਦੁਨੀਆ 'ਚ ਕਦਮ ਰੱਖਿਆ ਹੈ। ਆਪਣੇ 43 ਸਾਲ ਲੰਮੇਂ ਸਫ਼ਲ ਫ਼ਿਲਮੀ ਕਰੀਅਰ ਤੋਂ ਬਾਅਦ ਉਹ ਪਹਿਲੀ ਵਾਰ ਟੈਲੀਵੀਜ਼ਨ ਦੀ ਦੁਨੀਆ ਦੇ ਨਾਲ ਜੁੜੇ ਹਨ। ਇਸ ਪ੍ਰੋਗਰਾਮ ਰਾਹੀਂ ਉਨ੍ਹਾਂ ਲੋਕਾਂ ਤੋਂ ਜੱਲ ਸੁਰੱਖਿਆ ਦੀ ਅਪੀਲ ਵੀ ਕੀਤੀ। ਰਜਨੀਕਾਂਤ ਨੇ ਆਪਣੇ ਬਿਆਨ ਵਿੱਚ ਕਿਹਾ, "ਸਰਕਾਰ, ਸਮੁਦਾਏ ਅਤੇ ਨਿੱਜੀ ਪੱਧਰ 'ਤੇ ਇਸ ਯੁੱਧ( ਜੱਲ ਸੁਰੱਖਿਆ) ਦਾ ਸੰਚਾਰ ਕਰਨਗੇ।
ਉਨ੍ਹਾਂ ਕਿਹਾ ਉਨ੍ਹਾਂ ਦਾ ਮੰਨਣਾ ਹੈ ਕਿ ਡਿਸਕਵਰੀ ਚੈਨਲ 'ਤੇ ਇਹ ਪ੍ਰੋਗਰਾਮ ਪੂਰੇ ਦੇਸ਼ ਦੇ ਹਰ ਘਰ ਵਿੱਚ ਜੱਲ ਸੁਰੱਖਿਆ ਦੇ ਸੰਦੇਸ਼ ਨੂੰ ਪਹੁੰਚਾਉਣ ਦੇ ਲਈ ਇੱਕ ਬਹੁਤ ਵੱਡਾ ਮਾਧਿਅਮ ਹੈ।"
'ਇਨਟੂ ਦਿ ਵਾਇਲਡ ਵਿਦ ਬਿਅਰ ਗ੍ਰਿਲਜ਼' ਦੀ ਸ਼ੂਟਿੰਗ ਬਾਰੇ ਰਜਨੀਕਾਂਤ ਨੇ ਆਪਣੇ ਇੱਕ ਬਿਆਨ 'ਚ ਕਿਹਾ, "ਮੈਂ ਸਿਨੇਮਾ ਦੇ ਚਾਰ ਦਹਾਕੇ ਤੋਂ ਵੱਧ ਆਖ਼ਰਕਾਰ ਟੈਲੀਵੀਜ਼ਨ 'ਚ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹੋਇਆ ਹਾਂ।"