ਮੁੰਬਈ: ਸਾਊਥ ਦੇ ਮਸ਼ਹੂਰ ਅਦਾਕਾਰ ਰਜਨੀ ਕਾਂਤ ਆਪਣੀ ਅਦਾਕਾਰੀ ਕਰਕੇ ਨਾ ਸਿਰਫ ਦੱਖਣੀ ਸਿਨੇਮਾ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਇੱਕ ਵੱਡਾ ਨਾ ਕਮਾਇਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਹਾਲ ਹੀ ਵਿੱਚ ਆਪਣੇ ਟਵਿਟਰ ਅਕਾਊਂਟ 'ਤੇ ਇਸ ਦੀ ਸੂਚਨਾ ਦਿੱਤੀ ਹੈ ਕਿ ਰਜਨੀ ਕਾਂਤ ਨੂੰ IFFI 2019 ਵਿੱਚ ਆਈਕਨ ਆਫ਼ ਗੋਲਡਨ ਐਵਾਰਡ ਦਿੱਤਾ ਜਾਵੇਗਾ।
ਹੋਰ ਪੜ੍ਹੋ: BIRTHDAY SPECIAL: ਕਿੰਗ ਖ਼ਾਨ ਨੇ ਇਨ੍ਹਾਂ ਸੁਪਰਹਿੱਟ ਫ਼ਿਲਮਾਂ ਨਾਲ ਕੀਤਾ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ
ਇਹ ਸਮਾਰੋਹ ਗੋਆ ਵਿੱਖੇ ਕਰਵਾਇਆ ਜਾਵੇਗਾ। ਇਹ ਆਵਰਡ ਰਜਨੀ ਕਾਂਤ ਨੂੰ ਉਨ੍ਹਾਂ ਦੀ ਫ਼ਿਲਮੀ ਜਗਤ ਨੂੰ ਦਿੱਤੇ ਯੋਗਦਾਨ ਲਈ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਰਜਨੀ ਕਾਂਤ ਉਨ੍ਹਾਂ ਦੇ ਟਵੀਟ ਨੂੰ ਰੀ- ਟਵੀਟ ਕਰਦਿਆਂ ਪ੍ਰਕਾਸ਼ ਜਾਵੇਦਕਰ ਦਾ ਧੰਨਵਾਦ ਕੀਤਾ।
ਹੋਰ ਪੜ੍ਹੋ: ਉਜੜਾ ਚਮਨ ਪਬਲਿਕ ਰਿਵਿਊ: ਕਾਮੇਡੀ ਦੇ ਨਾਲ ਸੋਸ਼ਲ ਮੈਸੇਜ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਜੇ ਰਜਨੀ ਕਾਂਤ ਦੇ ਵਰਕ ਫੰਰਟ ਦੀ ਗੱਲ ਕਰੀਏ ਤਾਂ ਰਜਨੀ ਦੀ ਅਗਲੀ ਫ਼ਿਲਮ Darbar ਅਗਲੇ ਸਾਲ ਰਿਲੀਜ਼ ਹੋਵੇਗੀ, ਜਿਸ ਵਿੱਚ ਉਨ੍ਹਾਂ ਨਾਲ ਨਯਨਥਰਾ, ਨਿਵੇਥਾ ਥਾਮਸ, ਯੋਗੀ ਬਾਬੂ, ਪ੍ਰੀਤਿਕ ਬੱਬਰ ਤੇ ਦੀਲਿਪ ਤਾਹੀਲ ਵੀ ਨਜ਼ਰ ਆਉਣਗੇ।