ਮੁੰਬਈ: ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਨ੍ਹੀਂ ਦਿਨੀਂ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਕਰਕੇ ਜੇਲ੍ਹ 'ਚ ਹਨ। ਪਹਿਲੀ ਵਾਰ ਐਕਟਰਸ ਸ਼ਿਲਪਾ ਸ਼ੈੱਟੀ ਨੇ ਇਸ ਪੂਰੇ ਵਿਵਾਦ 'ਤੇ ਚੁੱਪੀ ਤੋੜੀ ਹੈ। ਅੱਜ ਇੱਕ ਬਿਆਨ ਜਾਰੀ ਕਰਦਿਆਂ ਸ਼ਿਲਪਾ ਸ਼ੈੱਟੀ ਨੇ ਲਿਖਿਆ ਹੈ ਕਿ ਉਹ ਇਸ ਮਾਮਲੇ 'ਤੇ ਚੁੱਪ ਰਹੇਗੀ ਕਿਉਂਕਿ ਮਾਮਲਾ ਅਜੇ ਅਦਾਲਤ ਵਿੱਚ ਹੈ।
Pornography Case: ਰਾਜ ਕੁੰਦਰਾ ਦੀਆਂ ਅਸ਼ਲੀਲ ਫ਼ਿਲਮਾਂ 'ਤੇ ਸ਼ਿਲਪਾ ਸ਼ੈੱਟੀ ਨੇ ਤੋੜੀ ਚੁੱਪੀ
ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਨ੍ਹਾਂ ਦਿਨਾਂ ਵਿੱਚ ਅਸ਼ਲੀਲ ਫਿਲਮਾਂ ਬਣਾਉਣ ਲਈ ਜੇਲ੍ਹ ਵਿੱਚ ਹਨ ਜਿਸ 'ਤੇ ਪਹਿਲੀ ਵਾਰ ਸ਼ਿਲਪਾ ਨੇ ਚੁੱਪੀ ਤੋੜੀ ਹੈ।
ਐਕਟਰਸ ਨੇ ਲਿਖਿਆ, "ਮੈਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ, ਮੈਂ ਅੱਗੇ ਨਹੀਂ ਕਰਾਂਗੀ ਕਿਉਂਕਿ ਇਹ ਮਾਮਲਾ ਅਜੇ ਅਦਾਲਤ 'ਚ ਹੈ।'' ਐਕਟਰਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਹਾਂ, ਪਿਛਲੇ ਕੁਝ ਦਿਨ ਮੇਰੇ ਲਈ ਕਾਫੀ ਮੁਸ਼ਕਲ ਭੇਰ ਰਹੇ। ਮੇਰੇ ਤੇ ਮੇਰੇ ਪਰਿਵਾਰ ਖਿਲਾਫ ਬਹੁਤ ਸਾਰੇ ਦੋਸ਼ ਹਨ। ਮੈਨੂੰ ਟ੍ਰੋਲ ਕੀਤਾ ਗਿਆ ਹੈ। ਸਿਰਫ ਮੈਂ ਹੀ ਨਹੀਂ, ਮੇਰਾ ਪਰਿਵਾਰ ਵੀ ਇਸ ਵਿੱਚ ਘਸੀਟਿਆ ਗਿਆ ਹੈ। ਮੈਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ, ਮੈਂ ਭਵਿੱਖ ਵਿੱਚ ਅਜਿਹਾ ਨਹੀਂ ਕਰਾਂਗੀ ਕਿਉਂਕਿ ਇਹ ਮਾਮਲਾ ਅਜੇ ਅਦਾਲਤ ਵਿੱਚ ਹੈ। ਤੁਸੀਂ ਲੋਕ ਮੇਰੇ ਬਾਰੇ ਗਲਤ ਬਿਆਨ ਲਿਖਣੇ ਬੰਦ ਕਰੋ।