ਨਵੀਂ ਦਿੱਲੀ: ਜ਼ੀ-5 ਦੀ ਨਵੀਂ ਆਉਣ ਵਾਲੀ ਫ਼ਿਲਮ 'ਆਪਰੇਸ਼ਨ ਪਰਿੰਦੇ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਸੱਚੀ ਕਹਾਣੀ ਉੱਤੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਜੇਲ੍ਹ ਬ੍ਰੇਕ ਦੀ ਸੱਚੀ ਘਟਨਾ ਨੂੰ ਦਰਸਾਇਆ ਗਿਆ ਹੈ, ਜਦ 6 ਕੈਦੀ ਜੇਲ੍ਹ 'ਚੋਂ ਫਰਾਰ ਹੋ ਜਾਂਦੇ ਹਨ। ਫ਼ਿਲਮ ਵਿੱਚ ਰਾਹੁਲ ਦੇਵ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: ਲੇਖਕ ਹੈਰੀ ਭਕਨਾ ਨੂੰ ਅਪਸ਼ਬਕ ਬੋਲਣ 'ਤੇ ਵਾਲਮੀਕਿ ਸਮਾਜ ਨੇ ਖੋਲਿਆ ਮੋਰਚਾ
ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ 6 ਕੈਦੀ ਜੇਲ੍ਹ ਤੋਂ ਫਰਾਰ ਹੋ ਜਾਂਦੇ ਹਨ ਤੇ ਪੁਲਿਸ ਉਨ੍ਹਾਂ ਦਾ ਭਾਲ ਕਰਦੀ ਹੈ। ਦੱਸਣਯੋਗ ਹੈ ਇਹ ਘਟਨਾ ਸਾਲ 2016 ਨਾਭਾ ਜੇਲ੍ਹ ਕਾਂਡ ਨਾਲ ਮਿਲਦੀ ਜੁਲਦੀ ਹੈ। ਹਾਲਾਂਕਿ ਟ੍ਰੇਲਰ ਵਿੱਚ ਇਸ ਜੇਲ੍ਹ ਜਾਂ ਇਸ ਕਾਂਡ ਦਾ ਕੋਈ ਜ਼ਿਕਰ ਨਹੀਂ ਆਉਂਦਾ ਹੈ। ਪਰ ਫਿਰ ਵੀ ਇਹ ਕੀਤੇ ਨਾ ਕੀਤੇ ਉਸ ਕਾਂਡ ਨਾਲ ਮੇਲ ਖਾਂਦੀ ਜਾਪਦੀ ਹੈ।
ਟ੍ਰੇਲਰ ਬਾਰੇ
ਅਮਿਤ ਸਾਧ ਪੁਲਿਸ ਵਾਲੇ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ, ਜੋ ਇਸ ਆਪਰੇਸ਼ਨ ਨੂੰ ਲੀਡ ਕਰ ਰਹੇ ਹਨ। ਇਸ ਤੋਂ ਇਲਾਵਾ ਰਾਹੁਲ ਦੇਵ ਵਿਲੇਨ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ, ਜੋ ਕੈਦੀਆਂ ਨੂੰ ਭਜਾਉਣ ਦੀ ਸਾਜ਼ਿਸ਼ ਰਚਦਾ ਹੈ। ਸੰਜੇ ਗੜਵੀ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਹੋਵੇਗੀ।