ਮੁੰਬਈ: ਬਹੁ-ਭਾਸ਼ੀ ਫਿਲਮ 'ਰਾਧੇਸ਼ਾਮ' ਦੇ ਟੀਜ਼ਰ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ। ਇਹ ਇੰਤਜ਼ਾਰ ਆਉਣ ਵਾਲੇ ਦਿਨਾਂ ਵਿੱਚ ਹੁਣੇ ਖ਼ਤਮ ਹੋਣ ਜਾ ਰਿਹਾ ਹੈ ਕਿਉਂਕਿ ਫਿਲਮ ਦੇ ਨਿਰਮਾਤਾਵਾਂ ਨੇ ਟੀਜ਼ਰ ਦੇ ਲਾਂਚ ਕਰਨ ਦੀ ਤਰੀਕ ਨਿਰਧਾਰਤ ਕਰ ਲਈ ਹੈ।
ਫਿਲਮ 'ਰਾਧੇਸ਼ਾਮ' ਦਾ ਟੀਜ਼ਰ ਵੈਲੇਨਟਾਈਨ ਡੇ 'ਤੇ ਲਾਂਚ ਹੋਵੇਗਾ। ਫਿਲਮ ਦੇ ਨਿਰਮਾਤਾਵਾਂ ਨੇ ਅਦਾਕਾਰ ਪ੍ਰਭਾਸ ਦੀ ਫੋਟੋ ਸਾਂਝੀ ਕਰਦਿਆਂ ਟੀਜ਼ਰ ਲਾਂਚ ਕਰਨ ਦਾ ਐਲਾਨ ਵੀ ਕੀਤਾ ਹੈ। ਸ਼ੇਅਰ ਕੀਤੀ ਫੋਟੋ ਵਿੱਚ ਪ੍ਰਭਾਸ ਰੋਮ ਦੀਆਂ ਸੜਕਾਂ 'ਤੇ ਘੁੰਮਦੇ ਦਿਖਾਈ ਦੇ ਰਹੇ ਹਨ। ਫਿਲਮ ਦਾ ਟੀਜ਼ਰ ਵੈਲੇਨਟਾਈਨ ਡੇਅ 'ਤੇ ਸਵੇਰੇ 9: 18 ਵਜੇ ਰਿਲੀਜ਼ ਹੋਵੇਗਾ।
ਪ੍ਰਭਾਸ ਨੂੰ ਤਕਰੀਬਨ ਇਕ ਦਹਾਕੇ ਬਾਅਦ ਰੋਮਾਂਟਿਕ ਭੂਮਿਕਾ ਨਿਭਾਉਂਦੇ ਵੇਖਣਾ ਦਿਲਚਸਪ ਰਹੇਗਾ। ਅਦਾਕਾਰ ਆਖਰੀ ਵਾਰ ‘ਡਾਰਲਿੰਗ’ ਵਿੱਚ ਲਵਰ ਬੁਆਏ ਦੇ ਅਵਤਾਰ ਵਿੱਚ ਵੇਖਿਆ ਗਿਆ ਹੈ।
'ਰਾਧੇਸ਼ਾਮ' ਰਾਧਾ ਕ੍ਰਿਸ਼ਨ ਕੁਮਾਰ ਦੁਆਰਾ ਨਿਰਦੇਸ਼ਤ ਅਤੇ ਬਹੁ-ਭਾਸ਼ਾਈ ਫਿਲਮ ਹੋਵੇਗੀ। ਫਿਲਮ ਨੂੰ ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਪੇਸ਼ ਕਰੇਗੀ। ਇਹ ਯੂਵੀ ਕ੍ਰਿਏਸ਼ਨਜ਼ ਦੁਆਰਾ ਤਿਆਰ ਕੀਤਾ ਗਿਆ ਹੈ। ਫਿਲਮ ਵਿੱਚ ਪ੍ਰਭਾਸ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਵਿੱਚ ਹਨ, ਜਦਕਿ ਸਚਿਨ ਖੇਡਕਰ, ਪ੍ਰਿਯਦਰਸ਼ੀ, ਭਾਗਿਆਸ਼੍ਰੀ, ਮੁਰਲੀ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਵਿਖਾਈ ਦੇਣਗੇ।