ਪੰਜਾਬ

punjab

ETV Bharat / sitara

ਬੁੱਢਾ ਹੋਇਆ ਪੰਜਾਬੀ ਗਾਇਕ ਦਿਲਜੀਤ ਦੁਸਾਂਝ - ਬੁੱਢਾ ਹੋਇਆ ਪੰਜਾਬੀ ਗਾਇਕ ਦਿਲਜੀਤ ਦੁਸਾਂਝ

ਪੰਜਾਬੀ ਗਾਇਕ ਦਿਲਜੀਤ ਨੇ ਆਪਣੇੇ ਸੋਸ਼ਲ ਮੀਡੀਆ ਉੱਤੇ ਦੋ ਤਸਵੀਰਾਂ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਬੁੱਢੇ ਦੀ ਲੁੱਕ ਵਿੱਚ ਦਿਖਾਈ ਦੇ ਰਹੇ ਹਨ।

punjabi singer diljit dosanjh
ਫ਼ੋਟੋ

By

Published : Dec 8, 2019, 1:22 PM IST

ਚੰਡੀਗੜ੍ਹ: ਪੰਜਾਬੀ ਗਾਇਕ ਅਦਾਕਾਰ ਦਿਲਜੀਤ ਦੁਸਾਂਝ ਆਪਣੀਆਂ ਅਟ-ਪਟੀਆਂ ਹਰਕਤਾਂ ਕਰ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦੋ ਫ਼ੋਟੋਆਂ ਸਾਂਝਿਆ ਕੀਤੀਆ ਹਨ, ਜਿਨ੍ਹਾਂ ਵਿੱਚ ਦਿਲਜੀਤ ਇੱਕ ਬੁੱਢੇ ਦੀ ਲੁੱਕ ਵਿੱਚ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ: GOOD NEWWZ: ਰਿਲੀਜ਼ ਹੋਣ ਤੋਂ ਪਹਿਲਾ ਹੀ ਫ਼ਿਲਮ ਦਾ ਗਾਣਾ ਆਇਆ ਟ੍ਰੈਂਡਿੰਗ ਵਿੱਚ

ਪਹਿਲੀ ਪੋਸਟ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ, 'ਜਦੋਂ ਤੁਸੀ ਆਪਣੀ ਪ੍ਰੇਮਿਕਾ ਨੂੰ ਪਾਰਕ ਵਿੱਚ ਆਉਂਦੇ ਹੋਏ ਦੇਖਦੇ ਹੋ।' ਤੇ ਇਸੇ ਤਰ੍ਹਾ ਹੀ ਉਨ੍ਹਾਂ ਨੇ ਦੂਜੀ ਪੋਸਟ ਦੇ ਨਾਲ ਲਿਖਿਆ,' ਤੇ ਫਿਰ ਤੁਸੀ ਦੇਖਦੇ ਹੋ ਕਿ ਉਸ ਦਾ ਪਤੀ ਉਸ ਦੇ ਪਿੱਛੇ ਹੀ ਹੈ।'

ਇਨ੍ਹਾਂ ਦੋਵਾਂ ਫ਼ੋਟੋਆਂ ਵਿੱਚ ਦਿਲਜੀਤ ਦੇ ਚਾਹਿਰੇ ਦੇ ਹਾਓ ਪਾਓ ਕਾਫ਼ੀ ਰੋਚਕ ਹਨ। ਇਹ ਫ਼ੋਟੋਆ ਜੋ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦਿਲਜੀਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਫ਼ਿਲਮ ਗੁੱਡ ਨਿਊਜ਼ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ: ਆਮਿਰ ਖ਼ਾਨ ਨੇ ਆਪਣੀ ਕੁੜੀ ਈਰਾ ਖ਼ਾਨ ਦੇ ਨਾਟਕ ਲਈ ਦਿੱਤੀ ਵਧਾਈ

ਫ਼ਿਲਮ ਵਿੱਚ ਅਕਸ਼ੇ ਅਤੇ ਕਰੀਨਾ ਤੋਂ ਇਲਾਵਾ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਦਿਲਜੀਤ ਇਸ ਤੋਂ ਪਹਿਲਾਂ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਰਾਜ ਮਹਿਤਾ ਵੱਲੋਂ ਨਿਰਦੇਸ਼ਤ 'ਗੁੱਡ ਨਿਊਜ਼' ਇਸ ਸਾਲ 27 ਦਸੰਬਰ ਨੂੰ ਕ੍ਰਿਸਮਿਸ ਮੌਕੇ ਰਿਲੀਜ਼ ਹੋਵੇਗੀ।

ABOUT THE AUTHOR

...view details