ਚੰਡੀਗੜ੍ਹ:ਪੰਜਾਬੀ ਫਿਲਮ ਅੰਗਰੇਜ਼ ਨੂੰ ਅੱਜ 6 ਸਾਲ ਪੂਰੇ ਹੋ ਗਏ ਹਨ। ਫਿਲਮ ਅੰਗਰੇਜ 31 ਜੁਲਾਈ 2015 ਨੂੰ ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।
ਇਸ ਫਿਲਮ ’ਚ ਅਦਾਕਾਰਾ ਸਰਗੁਣ ਮਹਿਤਾ, ਅਦਿੱਤੀ ਸ਼ਰਮਾ, ਪੰਜਾਬੀ ਗਾਇਕ ਐਮੀ ਵਿਰਕ ਅਤੇ ਅਮਰਿੰਦਰ ਗਿੱਲ, ਅਦਾਕਾਰ ਬਿਨੂੰ ਢਿੱਲੋ ਨੇ ਆਪਣੀ ਅਦਾਕਾਰੀ ਦਾ ਜਾਦੂ ਦਰਸ਼ਕਾਂ ਦੇ ਦਿਲਾ ’ਤੇ ਚਲਾਇਆ। ਇਨ੍ਹਾਂ ਤੋਂ ਇਲਾਵਾ ਅਦਾਕਾਰ ਗੁਰਮੀਤ ਸਾਜਣ, ਅਦਾਕਾਰਾ ਨਿਮਰਤ ਰਿਸ਼ੀ ਅਤੇ ਅਦਾਕਾਰ ਸਰਦਾਰ ਸੋਹੀ ਵੀ ਸ਼ਾਮਲ ਸਨ।