ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਅਦਕਾਰ ਇਰਫ਼ਾਨ ਖ਼ਾਨ ਦਾ ਅਚਾਨਕ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਇਰਫ਼ਾਨ ਖ਼ਾਨ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਬੀਤੇ ਦਿਨੀਂ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਮੌਤ ਉੇੱਤੇ ਬਾਲੀਵੁੱਡ ਤੋਂ ਇਲਾਵਾ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਦੇ ਕਲਾਕਾਰ ਵੀ ਸੋਗ 'ਚ ਡੁੱਬੇ ਹੋਏ ਹਨ ਤੇ ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦੇ ਰਿਹਾ ਹੈ।
ਬੰਟੀ ਬੈਂਸ, ਹਿਮਾਸ਼ੀ ਖੁਰਾਣਾ, ਨਿੰਜਾ, ਹਾਰਡੀ ਸੰਧੂ, ਨਿਸ਼ਸ਼ਾ ਬਾਨੋ, ਸ਼ੈਰੀ ਮਾਨ, ਰੁਬੀਨਾ ਬਾਜਵਾ, ਕੌਰ ਬੀ, ਗਗਨ ਕੋਕਰੀ, ਬਿੰਨੂ ਢਿੱਲੋਂ ਵਰਗੇ ਸਿਤਾਰਿਆਂ ਨੇ ਆਪਣੇ ਇੰਸਟਾਗ੍ਰਾਮ ਰਾਹੀ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ।
ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਖਿਆ, "ਭਾਰਤੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਇਰਫ਼ਾਨ ਖਾਨ ਦੁਨੀਆਂ 'ਤੇ ਨਹੀਂ ਰਹੇ। ਇਰਫ਼ਾਨ 54 ਵਰ੍ਹਿਆਂ ਦੇ ਸਨ ਅਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ‘ਅੰਗਰੇਜ਼ੀ ਮੀਡੀਅਮ’ ਉਨ੍ਹਾਂ ਦੀ ਆਖਰੀ ਫ਼ਿਲਮ ਸੀ।"