ਪੁਨੀਤ ਮਲਹੋਤਰਾ ਨੇ ਜਤਾਈ ਤੈਮੂਰ ਨਾਲ ਕੰਮ ਕਰਨ ਦੀ ਇੱਛਾ
ਨਿਰਦੇਸ਼ਕ ਪੁਨੀਤ ਮਲਹੋਤਰਾ ਨੇ ਆਉਣ ਵਾਲੇ ਸਮੇਂ 'ਚ ਤੈਮੂਰ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਮੁੰਬਈ: ਕਰੀਨਾ-ਸੈਫ ਦੇ ਬੇਟੇ ਤੈਮੂਰ ਅਲੀ ਖ਼ਾਂ ਫ਼ੋਟੋਗ੍ਰਾਫ਼ਰਸ ਦੇ ਤਾਂ ਪਸੰਦੀਦਾ ਪਹਿਲੇ ਤੋਂ ਹੀ ਨੇ ,ਪਰ ਹੁਣ ਉਹ ਨਿਰਦੇਸ਼ਕਾਂ ਦੀ ਪਸੰਦ ਵੀ ਬਣਦੇ ਜਾ ਰਹੇ ਹਨ। ਜੀ ਹਾਂ 'ਸਟੂਡੇਂਟ ਆਫ਼ ਦ ਈਅਰ 2' ਦੇ ਨਿਰਦੇਸ਼ਕ ਪੁਨੀਤ ਮਲਹੋਤਰਾ ਨੇ ਇਕ ਨਿੱਜੀ ਇੰਟਰਵਿਊਂ ਵੇਲੇ ਕਿਹਾ ਕਿ ਜੇਕਰ 'ਸਟੂਡੇਂਟ ਆਫ਼ ਦ ਈਅਰ 10' ਬਣੇਗੀ ਤਾਂ ਉਹ ਉਸ 'ਚ ਤੈਮੂਰ ਨਾਲ ਕੰਮ ਕਰਨਾ ਪਸੰਦ ਕਰਨਗੇ।
ਦੱਸਣਯੋਗ ਹੈ ਕਿ ਬੀਤੇ ਦਿਨ੍ਹੀ ਖ਼ਬਰਾਂ ਇਹ ਆ ਰਹੀਆਂ ਸਨ ਕਿ ਤੈਮੂਰ ਫ਼ਿਲਮ 'ਗੁਡ ਨਿਊਂਜ਼' ਰਾਹੀਂ ਬਾਲੀਵੁੱਡ 'ਚ ਡੈਬਯੂ ਕਰ ਰਹੇ ਹਨ। ਇਸ ਫ਼ਿਲਮ 'ਚ ਕਰੀਨਾ ਕਪੂਰ ਵੀ ਹੈ। ਪਰ ਇਸ ਗੱਲ ਦੀ ਪੁਸ਼ਟੀ ਕਰੀਨਾ ਨੇ ਨਹੀਂ ਕੀਤੀ ਹੈ।
ਇਕ ਪਾਸੇ ਤੈਮੂਰ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਮਿਲ ਰਹੀ ਹੈ ਦੂਜੇ ਪਾਸੇ ਉਨ੍ਹਾਂ ਦੇ ਪਿਤਾ ਸੈਫ ਇਸ ਗੱਲ ਤੋਂ ਨਾਖੁਸ਼ ਨੇ ਕਿਉਂਕਿ ਉਹ ਅਕਸਰ ਪੈਪਰਾਜੀ ਨੂੰ ਇਹ ਗੱਲ ਆਖਦੇ ਹਨ ਕਿ ਤੈਮੂਰ ਬੱਚਾ ਹੈ ਸਟਾਰ ਨਹੀਂ।