ਮੁੰਬਈ: ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ 'ਚ ਹਰ ਕੋਈ ਘਰ 'ਚ ਬੰਦ ਹੋ ਕੇ ਰਹਿ ਗਿਆ ਹੈ ਪਰ ਪੁਲਿਸ ਸੜਕਾਂ 'ਤੇ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਨਾਲ ਹੀ ਪੁਲਿਸ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ ਕਿ ਘਰਾਂ 'ਚ ਰਹੋ ਤੇ ਬਾਹਰ ਨਿਕਲਦੇ ਸਮੇਂ ਮਾਸਕ ਦਾ ਇਸਤੇਮਾਲ ਕਰੋ।
ਪੁਣੇ ਪੁਲਿਸ ਨੇ ਆਮਿਰ ਖ਼ਾਨ ਦੀ ਫ਼ਿਲਮ ਗਜਨੀ ਰਾਹੀ ਲੋਕਾਂ ਨੂੰ ਦਿੱਤਾ ਸੁਨੇਹਾ - ਪੁਣੇ ਪੁਲਿਸ
ਪੁਣੇ ਪੁਲਿਸ ਨੇ ਵੀ ਕੁਝ ਅਜਿਹਾ ਹੀ ਕੀਤਾ ਤੇ ਫ਼ਿਲਮ ਦੇ ਇੱਕ ਪੋਸਟਰ ਦਾ ਜਾਗਰੂਕ ਕਰਨ ਲਈ ਇਸਤੇਮਾਲ ਕੀਤਾ। ਪੁਣੇ ਪੁਲਿਸ ਨੇ ਆਪਣੇ ਟਵੀਟ ਹੈਂਡਲ 'ਤੇ ਫ਼ਿਲਮ 'ਗਜਨੀ' ਦੇ ਆਮਿਰ ਖ਼ਾਨ ਦੀ ਫੋਟੋ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਆਮਿਰ ਖ਼ਾਨ ਦੇ ਮੂੰਹ 'ਤੇ ਮਾਸਕ ਲਾ ਦਿੱਤਾ।
ਫ਼ੋੋਟੋ
ਇਸ ਲਈ ਪੁਲਿਸ ਬਾਲੀਵੁੱਡ ਫਿਲਮਾਂ ਦਾ ਸਹਾਰਾ ਲੈ ਰਹੀ ਹੈ। ਹਾਲ ਹੀ 'ਚ ਪੁਣੇ ਪੁਲਿਸ ਨੇ ਵੀ ਕੁਝ ਅਜਿਹਾ ਹੀ ਕੀਤਾ ਤੇ ਫ਼ਿਲਮ ਦੇ ਇੱਕ ਪੋਸਟਰ ਦਾ ਜਾਗਰੂਕ ਕਰਨ ਲਈ ਇਸਤੇਮਾਲ ਕੀਤਾ। ਪੁਣੇ ਪੁਲਿਸ ਨੇ ਆਪਣੇ ਟਵੀਟ ਹੈਂਟਲ 'ਤੇ ਫ਼ਿਲਮ 'ਗਜਨੀ' ਦੇ ਆਮਿਰ ਖ਼ਾਨ ਦੀ ਫੋਟੋ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਆਮਿਰ ਖ਼ਾਨ ਦੇ ਮੂੰਹ 'ਤੇ ਮਾਸਕ ਲਾ ਦਿੱਤਾ। ਇਸ ਫ਼ੋਟੋ 'ਤੇ ਲਿਖਿਆ ਹੋਇਆ ਹੈ ਕਿ ਸਭ ਕੁਝ ਭੁੱਲ ਜਾਓ ਪਰ ਮਾਸਕ ਲਗਾਣਾ ਨਾ ਭੁੱਲੋ। ਦਰਅਸਲ ਫਿਲਮ ਗਜਨੀ 'ਚ ਜੋ ਆਮਿਰ ਖ਼ਾਨ ਦਾ ਕਿਰਦਾਰ ਹੈ ਉਸ ਦੀ ਹਰ 15 ਮਿੰਟ 'ਚ ਗੱਲ ਭੁੱਲ ਜਾਣ ਦੀ ਆਦਤ ਹੈ।