ਪੰਜਾਬ

punjab

ETV Bharat / sitara

ਬੱਬੂ ਮਾਨ ਦੀ ਵਾਇਰਲ ਹੋਈ ਵੀਡੀਓ 'ਤੇ ਲੋਕਾਂ ਦਾ ਕੀ ਕਹਿਣਾ ਹੈ? - babu maan in controvery

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਕਸਰ ਪੰਜਾਬੀ ਗਾਇਕਾਂ ਦੀਆਂ ਰੰਜਿਸ਼ਾਂ ਅਤੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਆਮ ਤੌਰ 'ਤੇ ਇਨ੍ਹਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਅਜਿਹੀ ਹੀ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬੀ ਇੰਡਸਟਰੀ ਦਾ ਮਾਨ ਕਹੇ ਜਾਣ ਵਾਲੇ ਬੱਬੂ ਮਾਨ ਆਪਣੇ ਪ੍ਰਸ਼ੰਸ਼ਕ ਨੂੰ ਥੱਪੜ ਮਾਰਦੇ ਹੋਏ ਨਜ਼ਰ ਆਏ।

ਫ਼ੋੋਟੋ

By

Published : Nov 6, 2019, 8:56 AM IST

Updated : Nov 6, 2019, 10:25 AM IST

ਚੰਡੀਗੜ: ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਕਸਰ ਪੰਜਾਬੀ ਗਾਇਕਾਂ ਦੀਆਂ ਰੰਜਿਸ਼ਾਂ ਅਤੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਆਮ ਤੌਰ 'ਤੇ ਇਨ੍ਹਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਅਜਿਹੀ ਹੀ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬੀ ਇੰਡਸਟਰੀ ਦਾ ਮਾਨ ਕਹੇ ਜਾਣ ਵਾਲੇ ਬੱਬੂ ਮਾਨ ਆਪਣੇ ਪ੍ਰਸ਼ੰਸ਼ਕ ਨੂੰ ਥੱਪੜ ਮਾਰਦੇ ਹੋਏ ਨਜ਼ਰ ਆਏ।

ਦੱਸ ਦੇਈਏ ਕਿ, ਬੱਬੂ ਮਾਨ ਆਪਣੇ ਇੱਕ ਨਿੱਜੀ ਸਿੰਗਿੰਗ ਸ਼ੋਅ ਕਰਨ ਉਪਰੰਤ ਘਰ ਪਰਤ ਰਹੇ ਸੀ, ਜਦ ਉਹ ਆਪਣੀ ਗੱਡੀ ਵੱਲ ਜਾ ਰਹੇ ਸਨ, ਤਾਂ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਘੇਰਾ ਪਾ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਬਹੁਤ ਸਾਰੇ ਫੈਨਜ਼ ਉਨ੍ਹਾਂ ਨਾਲ ਫ਼ੋਟੋਆਂ ਖਿੱਚਵਾ ਹੀ ਚੁੱਕੇ ਸਨ, ਜਦ ਇੱਕ ਸਿੱਖ ਨੌਜਵਾਨ ਨੇ ਉਨ੍ਹਾਂ ਨਾਲ ਸੈਲਫ਼ੀ ਕਰਵਾਉਣੀ ਚਾਹੀ, ਤਾਂ ਬੱਬੂ ਮਾਨ ਨੇ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਇਹ ਵੀਡੀਓ ਕਾਫ਼ੀ ਵਾਈਰਲ ਹੋ ਗਈ। ਇਸ ਉੱਤੇ ਲੋਕਾਂ ਦਾ ਕੀ ਕਹਿਣਾ, ਆਓ ਜਾਣਦੇ ਹਾਂ ...

ਵੇਖੋ ਵੀਡੀਓ

ਹੋਰ ਪੜ੍ਹੋ: ਬੱਬੂ ਮਾਨ ਨੇ ਇੱਕ ਸਿੱਖ ਨੌਜਵਾਨ ਨੂੰ ਮਾਰੀ ਚਪੇੜ, ਵੀਡੀਓ ਵਾਇਰਲ

ਹਾਲਾਂਕਿ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਪਹਿਲਾਂ ਸਿੱਖ ਨੌਜਵਾਨ ਨੇ ਬਬੂ ਮਾਨ ਦੇ ਵਾਲ ਖਿੱਚੇ ਸੀ ਜਿਸ ਕਾਰਨ ਬਬੂ ਮਾਨ ਨੂੰ ਗੁੱਸਾ ਆਇਆ ਤੇ ਉਸ ਨੇ ਥੱਪੜ ਮਾਰ ਦਿੱਤਾ।

ਹੋਰ ਪੜ੍ਹੋ: 'ਫਿਲਹਾਲ' ਅਕਸ਼ੇ ਪੰਜਾਬੀਆਂ ਨਾਲ਼ ਮਸ਼ਰੂਫ ਨੇ

ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ, ਇਸ ਵਾਇਰਲ ਵੀਡੀਉ ਵਿੱਚ ਸਿਰਫ਼ ਇੱਕ ਪੱਖ ਹੀ ਦਿਖਾਇਆ ਗਿਆ ਹੈ, ਜਿਸ ਤੋਂ ਕੁਝ ਸਪਸ਼ਟ ਤੌਰ 'ਤੇ ਕਿਹਾ ਨਹੀਂ ਜਾ ਸਕਦਾ। ਨਾਲ ਹੀ, ਉਨ੍ਹਾਂ ਕਹਿਣਾ ਹੈ ਇਸ ਦਾ ਦੂਜਾ ਪਹਿਲੂ ਸਾਹਮਣੇ ਆਵੇ ਤਾਂ ਸਾਰੀ ਕਹਾਣੀ ਸਾਹਮਣੇ ਆ ਸਕਦੀ ਹੈ, ਕਿ ਇਨ੍ਹਾਂ ਦੋਵਾਂ ਵਿੱਚੋਂ ਕਿਸ ਦੀ ਗ਼ਲਤੀ ਹੈ।

Last Updated : Nov 6, 2019, 10:25 AM IST

ABOUT THE AUTHOR

...view details