ਪੰਜਾਬ

punjab

ETV Bharat / sitara

ਪ੍ਰਿਯਾਂਸ਼ੁ ਨੇ ਫ਼ਿਲਮ ਰਸ਼ਮੀ ਰਾਕੇਟ ਲਈ ਗੋਲਫ਼ ਦੀ ਲਈ ਟ੍ਰੇਨਿੰਗ - rashmi rocket

ਪ੍ਰਿਯਾਂਸ਼ੁ ਪੈਨਯੁਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਮੇਸ਼ਾ ਗੋਲਫ਼ ਪ੍ਰਤੀ ਆਕਸ਼ਨ ਸੀ ਅਤੇ ਤਾਪਸੀ ਪਨੂੰ ਨਾਲ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਵਿੱਚ ਉਨ੍ਹਾਂ ਨੂੰ ਇਹ ਖੇਡ ਸਿੱਖਣ ਵਿੱਚ ਮਦਦ ਮਿਲੀ ਹੈ।

ਪ੍ਰਿਯਾਂਸ਼ੁ ਨੇ ਫ਼ਿਲਮ ਰਸ਼ਮੀ ਰਾਕੇਟ ਲਈ ਗੋਲਫ਼ ਦੀ ਲਈ ਟ੍ਰੇਨਿੰਗ
ਫ਼ੋਟੋ

By

Published : Dec 24, 2020, 8:16 AM IST

ਮੁੰਬਈ: ਬਾਲੀਵੁੱਡ ਅਦਾਕਾਰ ਪ੍ਰਿਯਾਂਸ਼ੁ ਪੈਨਯੁਲੀ ਅਦਾਕਾਰਾ ਤਾਪਸੀ ਪਨੂੰ ਨਾਲ ਫ਼ਿਲਮ ਰਸ਼ਮੀ ਰਾਕੇਟ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਗੋਲਫ਼ ਦੇ ਕੁਝ ਸੀਨ ਹਨ ਤੇ ਅਦਾਕਾਰ ਪ੍ਰਿਯਾਂਸ਼ੁ ਪੈਨਯੁਲੀ ਇਸ ਖੇਡ ਤੋਂ ਜਾਣੂ ਨਹੀਂ ਸੀ। ਇਸ ਲਈ ਉਨ੍ਹਾਂ ਨੇ ਆਪਣੇ ਪਹਿਲੇ ਦਿਨ ਖੇਡ ਨੂੰ ਸਮਝਿਆ।

ਪ੍ਰਿਯਾਂਸ਼ੁ ਪੈਨਯੁਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਮੇਸ਼ਾ ਗੋਲਫ਼ ਪ੍ਰਤੀ ਆਕਸ਼ਨ ਸੀ ਅਤੇ ਤਾਪਸੀ ਪੰਨੂੰ ਨਾਲ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਵਿੱਚ ਉਨ੍ਹਾਂ ਨੂੰ ਇਹ ਖੇਡ ਸਿੱਖਣ ਵਿੱਚ ਮਦਦ ਮਿਲੀ ਹੈ।

ਉਨ੍ਹਾਂ ਕਿਹਾ ਕਿ ਫ਼ਿਲਮ ਵਿੱਚ ਮੇਰਾ ਕਿਰਦਾਰ ਗੋਲਫ਼ ਖੇਡਦਾ ਹੈ ਇਸ ਲਈ ਇਹ ਜ਼ਰੂਰੀ ਸੀ ਕਿ ਮੈਂ ਇਸ ਦੀ ਟ੍ਰੇਨਿੰਗ ਲਵਾਂ। ਮੈ ਖੇਡ ਨੂੰ ਸਮਝਣ ਦੇ ਲਈ ਇੱਕ ਦਿਨ ਬਿਤਾਇਆ ਅਤੇ ਫਿਰ ਸਿਖਲਾਈ ਸ਼ੁਰੂ ਕੀਤੀ। ਮੈ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈ ਹਮੇਸ਼ਾ ਇਸ ਖੇਡ ਪ੍ਰਤੀ ਉਤੇਜਿਤ ਸੀ। ਪ੍ਰਿਯਾਂਸ਼ੁ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਫ਼ਿਲਮ ਮੈਨੂੰ ਕੁਝ ਨਵਾਂ ਸਿੱਖਣ ਦਾ ਮੌਕਾ ਦੇ ਰਹੀ ਹੈ।

ਪ੍ਰਿਯਾਂਸ਼ੁ ਪੈਨਯੁਲੀ ਹਾਲ ਹੀ ਵਿੱਚ ਮਿਰਜ਼ਾਪੁਰ 2 ਵਿੱਚ ਨਜ਼ਰ ਆਏ ਸੀ। ਮਿਰਜ਼ਾਪੁਰ ਵਿੱਚ ਪ੍ਰਿਯਾਂਸ਼ੁ ਨੇ ਰੋਬਿਨ ਦਾ ਕਿਰਦਾਰ ਨਿਭਾਇਆ ਹੈ ਜੋ ਪੈਸੇ ਦੀ ਡੀਲਿੰਗ ਕਰਦਾ ਹੈ। ਅਦਾਕਾਰ 1971 ਦੀ ਲੜਾਈ ਉੱਤੇ ਅਧਾਰਿਤ ਪਿੱਪਾ ਵਿੱਚ ਮ੍ਰਿਣਾਲ ਠਾਕੁਰ ਦੇ ਨਾਲ ਵੀ ਨਜ਼ਰ ਆਏਗੀ।

ਰਾਜਾ ਕ੍ਰਿਸ਼ਨ ਮੇਨਨ ਵੱਲੋਂ ਨਿਰਦੇਸ਼ਿਤ ਫ਼ਿਲਮ 'ਦ ਬਰਨਿੰਗ ਚੈਫਿਸ' ਦੀ ਕਿਤਾਬ ਉੱਤੇ ਅਧਾਰਿਤ ਹੈ। ਫ਼ਿਲਮ ਨਿਰਮਾਤਾ ਰੌਨੀ ਸਕ੍ਰਿਓਵਾਲਾ ਅਤੇ ਸਿਧਾਰਥ ਰਾਏ ਕਪੂਰ ਹੈ।

ABOUT THE AUTHOR

...view details