ਮੁੰਬਈ: ਭਾਰਤੀ ਅਦਾਕਾਰਾ ਪ੍ਰਿਅੰਕਾ ਚੋਪੜਾ ਹਾਲ ਹੀ ਵਿੱਚ Greta Thunberg ਨਾਮਕ ਸੰਸਥਾ ਨਾਲ ਜੁੜੀ ਹੈ, ਜੋ ਸਾਰੀ ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਸਪੰਰਕ 'ਚ ਜਲਦੀ ਆਉਣ ਵਾਲੇ ਬੱਚਿਆ ਦੀ ਸੁਰਖਿਆ ਕਰਦੇ ਹਨ।
ਪ੍ਰਿਅੰਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਬੱਚਿਆ ਲਈ ਚਿੰਤਾ ਜ਼ਾਹਿਰ ਕੀਤੀ ਜੋ ਕਮਜ਼ੋਰ ਹਨ ਤੇ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਜ਼ਿਆਦਾ ਖ਼ਤਰਾ ਹੈ। ਅਦਾਕਾਰਾ ਨੇ ਟਵੀਟ ਕਰਦੇ ਹੋਏ ਲਿਖਿਆ,"ਦੁਨੀਆ ਭਰ ਵਿੱਚ ਕਮਜ਼ੋਰ ਬੱਚਿਆ 'ਤੇ ਕੋਵਿਡ-19 ਦਾ ਪ੍ਰਭਾਵ ਦੇਖ ਕੇ ਦਿਲ ਟੁੱਟ ਰਿਹਾ ਹੈ। ਹੁਣ ਉਨ੍ਹਾਂ ਨੂੰ ਖਾਣੇ ਦੀ ਕਮੀ, ਖ਼ਰਾਬ ਹੈਲਥਕੇਅਰ ਸਿਸਟਮ, ਹਿੰਸਾ ਤੇ ਸਿੱਖਿਆ ਦੀ ਕਮੀ ਨਾਲ ਵੀ ਜੂਝਣਾ ਪੈ ਰਿਹਾ ਹੈ। ਉਨ੍ਹਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੇ 'ਤੇ ਹੈ।"