ਪੰਜਾਬ

punjab

By

Published : Jul 24, 2019, 9:14 PM IST

ETV Bharat / sitara

ਪ੍ਰਿਯੰਕਾ ਚੋਪੜਾ ਦੀ ਫ਼ਿਲਮ 'ਦੀ ਸਕਾਈ ਇਜ਼ ਪਿੰਕ' ਦਾ ਫ਼ਰਸਟ ਲੁੱਕ ਆਊਟ

ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਆਉਣ ਵਾਲੀ ਫ਼ਿਲਮ 'ਦੀ ਸਕਾਈ ਇਜ਼ ਪਿੰਕ' ਦਾ ਫ਼ਰਸਟ ਲੁੱਕ ਆਊਟ ਹੋ ਚੁੱਕਾ ਹੈ। ਇਸ ਫ਼ਿਲਮ 'ਚ ਫ਼ਰਹਾਨ ਅਖ਼ਤਰ, ਜ਼ਾਇਰਾ ਵਸੀਮ ਵੀ ਨਜ਼ਰ ਆਉਣਗੇ। ਫ਼ਿਲਮ ਆਇਸ਼ਾ ਚੌਧਰੀ ਦੀ ਅਸਲ ਕਹਾਣੀ 'ਤੇ ਆਧਾਰਿਤ ਹੈ। ਇਸ ਫ਼ਿਲਮ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਨਜ਼ਰ ਆਵੇਗੀ।

ਫ਼ੋਟੋ

ਮੁੰਬਈ: ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਆਉਣ ਵਾਲੀ ਫ਼ਿਲਮ 'ਦੀ ਸਕਾਈ ਇਜ਼ ਪਿੰਕ' ਦਾ ਫ਼ਰਸਟ ਲੁੱਕ ਜਾਰੀ ਹੋ ਚੁੱਕਾ ਹੈ। ਸੋਨਾਲੀ ਬੋਸ ਵੱਲੋਂ ਨਿਰਦੇਸ਼ਿਤ ਫ਼ਿਲਮ 'ਦੀ ਸਕਾਈ ਇਜ਼ ਪਿੰਕ' ਦਾ ਫ਼ਰਸਟ ਲੁੱਕ 'ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ' ਦੇ ਟਵੀਟਰ ਹੈਂਡਲ 'ਤੇ ਰਿਲੀਜ਼ ਹੋਇਆ ਹੈ। ਇਸ ਸਾਲ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਪ੍ਰਿਯੰਕਾ ਦੀ ਫ਼ਿਲਮ 'ਦੀ ਸਕਾਈ ਇਜ਼ ਪਿੰਕ' ਦਾ ਪ੍ਰੀਮੀਅਰ ਹੋਣ ਜਾ ਰਿਹਾ ਹੈ।

ਇਸ ਫ਼ਿਲਮ ਦੇ ਪੋਸਟਰ 'ਚ ਚਾਰ ਸਟਾਰਜ਼ ਬੀਚ ਆਉਟਫ਼ਿਟ ਦੇ ਵਿੱਚ ਸਮੁੰਦਰ ਦੇ ਕੋਲ ਕੈਮਰੇ ਵੱਲ ਪਿੱਠ ਕਰਕੇ ਖੜ੍ਹੇ ਹਨ। ਫ਼ਿਰ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਫ਼ਰਹਾਨ ਅਖ਼ਤਰ ਅਤੇ ਪ੍ਰਿਯੰਕਾ ਚੋਪੜਾ ਦੋਵੇਂ ਕਿਨਾਰਿਆਂ 'ਤੇ ਖੜੇ ਹਨ।

ਫ਼ਿਲਮ ਆਇਸ਼ਾ ਚੌਧਰੀ ਦੀ ਅਸਲ ਕਹਾਣੀ 'ਤੇ ਆਧਾਰਿਤ ਹੈ। ਇਸ 'ਚ ਇੱਕ ਕੁੜੀ 13 ਸਾਲ ਦੀ ਉਮਰ 'ਚ ਇੱਕ ਅੰਜਾਨ ਅਤੇ ਲਾਇਲਾਜ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਮੋਟੀਵੇਸ਼ਨਲ ਸਪੀਕਰ ਬਣ ਜਾਂਦੀ ਹੈ। ਫ਼ਿਲਮ 'ਚ ਫ਼ਰਹਾਨ ਅਖ਼ਤਰ, ਜ਼ਾਇਰਾ ਵਸੀਮ ਅਤੇ ਪ੍ਰਿਯੰਕਾ ਚੋਪੜਾ ਹਨ। ਫ਼ਿਲਮ ਨੂੰ ਪ੍ਰਿਯੰਕਾ ਚੋਪੜਾ, ਰੌਨੀ ਸਕਰੂਵਾਲਾ ਅਤੇ ਸਿਧਾਰਥ ਰਾਏ ਕਪੂਰ ਪ੍ਰੋਡਿਊਸ ਕਰ ਰਹੇ ਹਨ।

ABOUT THE AUTHOR

...view details