ਮੁੰਬਈ: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਮਨੋਰੰਜਨ ਜਗਤ ਦੇ ਸਭ ਤੋਂ ਪਿਆਰੇ ਜੋੜਿਆਂ ਵਿਚੋਂ ਇੱਕ ਹਨ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ 1 ਸਾਲ ਪੂਰਾ ਹੋ ਚੁੱਕਾ ਹੈ। ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪ੍ਰਿਯੰਕਾ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਟਵਿੱਟਰ 'ਤੇ ਕੀਤਾ ਹੈ।
ਪ੍ਰਿਯੰਕਾ ਨੇ ਆਪਣੀ ਅਤੇ ਨਿਕ ਦੀਆਂ ਕੁਝ ਪੱਲਾਂ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, "ਮੇਰਾ ਵਾਅਦਾ, ਉਸ ਵੇਲੇ, ਅੱਜ, ਹਮੇਸ਼ਾ ਤੁਸੀਂ ਮੇਰੀ ਜ਼ਿੰਦਗੀ ਵਿੱਚ ਖੁਸ਼ੀ, ਕਿਰਪਾ, ਸੰਤੁਲਨ, ਉਤਸ਼ਾਹ ਇੱਕੋਂ ਪੱਲ ਵਿੱਚ ਲੈ ਕੇ ਆਉਂਦਾ। ਮੈਨੂੰ ਲੱਭਣ ਲਈ ਧੰਨਵਾਦ। ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਮੁਬਾਰਕਾਂ।"