ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਇੱਕ ਪੁਰਾਣਾ ਇੰਟਰਵਿਊ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਇੱਕ ਸਵਾਲ ਦੇ ਜਵਾਬ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਫੇਅਰਨੈਸ ਕ੍ਰੀਮ ਦੇ ਵਿਗਿਆਪਨ ਕਿਉਂ ਪਸੰਦ ਨਹੀਂ ਹਨ।
ਇਨ੍ਹੀਂ ਦਿਨੀਂ ਮਸ਼ਹੂਰ ਹਸਤੀਆਂ ਨਸਲੀ ਵਿਤਕਰੇ ਨੂੰ ਲੈ ਕੇ ਲਹਿਰ ਚਲਾ ਰਹੀਆਂ ਹਨ। ਇਸ ਲਹਿਰ ਦੇ ਜ਼ਰੀਏ ਅਮਰੀਕਾ ਵਿੱਚ ਜਾਰਜ ਫਲਾਈਡ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਲਈ ਲੋਕ ਇਸ ਦੇ ਸਮਰਥਨ ਵਿੱਚ ਅੱਗੇ ਆ ਰਹੇ ਹਨ। ਇਸ ਵਿੱਚ ਸਿਤਾਰੇ ਵੀ ਆਪਣਾ ਸਮਰਥਨ ਦੇ ਰਹੇ ਹਨ ਅਤੇ ਨਸਲਵਾਦ ਦੇ ਵਿਰੁੱਧ ਲਹਿਰ ਨੂੰ ਮਜ਼ਬੂਤਕਰ ਰਹੇ ਹਨ। ਬਾਲੀਵੁੱਡ ਅਭਿਨੇਤਾ ਵੀ ਖੁੱਲ੍ਹ ਕੇ ਅੰਦੋਲਨ ਦੇ ਹੱਕ ਵਿੱਚ ਖੜੇ ਦਿਖਾਈ ਦਿੱਤੇ। ਇਸੇ ਵਿਚਕਾਰ ਪ੍ਰਿਯੰਕਾ ਚੋਪੜਾ ਦੇ ਸਮਰਥਨ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ।
ਨਸਲਵਾਦ ਵਿਰੁੱਧ ਲੜਾਈ ਵਿੱਚ ਪ੍ਰਿਯੰਕਾ ਨੂੰ ਸਖ਼ਤ ਪ੍ਰਤੀਕ੍ਰਿਆ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਸ ਨੂੰ ਪਖੰਡੀ ਕਹਿਣਾ ਸ਼ੁਰੂ ਕੀਤਾ ਜਦੋਂ ਉਹ ਨਸਲਵਾਦ ਦੇ ਵਿਰੁੱਧ ਲਹਿਰ ਵਿੱਚ ਸ਼ਾਮਲ ਹੋਈ। ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਨੂੰ ਉਸ ਦੇ ਪੁਰਾਣੇ ਦਿਨਾਂ ਦੀ ਯਾਦ ਦਵਾਈ ਜਾਣ ਲੱਗੀ ਜਦੋਂ ਪ੍ਰਿਯੰਕਾ ਨੇ ਭਾਰਤ ਵਿੱਚ ਫੇਅਰਨੈਸ ਕਰੀਮ ਦਾ ਇਸ਼ਤਿਹਾਰ ਦਿੱਤਾ ਸੀ। ਹਾਲਾਂਕਿ ਅਦਾਕਾਰਾ ਨੇ ਇਸ ਵਿਵਾਦ 'ਤੇ ਕੁੱਝ ਨਹੀਂ ਕਿਹਾ ਹੈ ਪਰ ਇੱਕ ਪੁਰਾਣਾ ਇੰਟਰਵਿਊ ਸਾਹਮਣੇ ਆਇਆ ਹੈ, ਜਿਸ ਵਿੱਚ ਅਭਿਨੇਤਰੀ ਆਪਣੀ ਰਾਏ ਦਿੰਦੀ ਵੇਖੀ ਜਾ ਸਕਦੀ ਹੈ।