ਮੁੰਬਈ: ਵਿਆਹ ਦੇ ਇੱਕ ਸਾਲ ਪੂਰੇ ਹੋਣ ਤੋਂ ਪਹਿਲਾ ਹੀ ਅਦਾਕਾਰਾ ਪ੍ਰਿੰਅਕਾ ਚੋਪੜਾ ਨੇ ਆਪਣੇ ਪਤੀ ਨਿਕ ਜੋਨਸ ਨੂੰ ਇੱਕ ਕਾਫ਼ੀ ਪਿਆਰਾ ਤੋਹਫ਼ਾ ਦਿੱਤਾ ਹੈ। ਦੱਸ ਦੇਈਏ ਕਿ ਪ੍ਰਿਅੰਕਾ ਨੇ ਨਿਕ ਨੂੰ ਇੱਕ ਜਰਮਨ ਸ਼ੈਫਡ ਨਸਲ ਦਾ ਕੁੱਤਾ ਗਿਫ਼ਟ ਕੀਤਾ ਹੈ। ਨਿਕ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਨਿਕ ਆਪਣੇ ਕੁੱਤੇ ਨੂੰ ਪਹਿਲੀ ਵਾਰ ਮਿਲਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਜਿਨੋ ਦ ਜਰਮਨ ਨੂੰ ਆਪਣੇ ਪ੍ਰਸ਼ੰਸ਼ਕਾ ਨਾਲ ਰੂ-ਬ-ਰੂ ਕਰਵਾ ਰਹੇ ਹਨ।
priyanka chopra present to nick ਹੋਰ ਪੜ੍ਹੋ: ਮਹਾਰਾਸ਼ਟਰ ਦੀ ਸਿਆਸਤ 'ਤੇ ਬੋਲੀ ਬਾਲੀਵੁੱਡ ਅਦਾਕਾਰਾ ਡੌਲੀ ਬਿੰਦਰਾ
ਪ੍ਰਿੰਅਕਾ ਨੇ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝਾ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਨਿਕ ਅਤੇ ਜਿਨੋ ਦੀ ਇੱਕ ਤਸਵੀਰ ਨੂੰ ਵੀ ਸਾਂਝਾ ਕੀਤਾ ਹੈ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਜਿਨੋ ਦਾ ਵੀ ਇੰਸਟਾਗ੍ਰਾਮ ਉੱਤੇ ਅਕਾਊਂਟ ਹੈ, ਜਿਸ ਦੀ ਪਹਿਲੀ ਪੋਸਟ ਵਿੱਚ ਜਿਨੋ ਨਿਕ ਨਾਲ ਨਜ਼ਰ ਆ ਰਹੇ ਹਨ। ਇਸ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ," ਮੈਂ ਯਾਹਾਂ ਹੂੰ, ਘਰ ਪਰ।"
ਹੋਰ ਪੜ੍ਹੋ: Birthday Special: 27 ਸਾਲਾਂ ਦੀ ਹੋਈ ਹਿਮਾਂਸ਼ੀ, ਬਿਗ ਬੌਸ 'ਚ ਕਰ ਰਹੀ ਹੈ ਕਮਾਲ
ਪ੍ਰਿੰਅਕਾ ਅਤੇ ਨਿਕ ਨੇ ਪਿਛਲੇ ਸਾਲ ਦਸੰਬਰ ਵਿੱਚ ਵਿਆਹ ਕੀਤਾ ਸੀ। ਇਨ੍ਹਾਂ ਦਾ ਵਿਆਹ ਜੋਧਪੁਰ ਵਿੱਚ ਹੋਇਆ ਸੀ ਅਤੇ ਪ੍ਰਿੰਅਕਾ ਅਤੇ ਨਿਕ ਨੇ ਹਿੰਦੂ ਅਤੇ ਇਸਾਈ ਰੀਤੀ ਰਿਵਾਜਾ ਨਾਲ ਆਪਣੇ ਪਿਆਰ ਭਰੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ।