ਮੁੰਬਈ: ਪ੍ਰਿਯੰਕਾ ਚੋਪੜਾ ਆਪਣੀ ਆਉਣ ਵਾਲੀ ਫ਼ਿਲਮ ਦੀ ਸਕਾਈ ਇਜ਼ ਪਿੰਕ ਦੇ ਵਰਲਡ ਪ੍ਰੀਮੀਅਰ ਦੇ ਲਈ ਟੋਰਾਂਟੋ ਰਵਾਨਾ ਹੋ ਚੁੱਕੀ ਹੈ। ਅਦਾਕਾਰਾ ਉੱਥੇ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 'ਚ ਸ਼ਾਮਿਲ ਹੋਵੇਗੀ।
ਅਦਾਕਾਰਾ ਦੇ ਨਾਲ ਫ਼ਿਲਮਾਂ 'ਚ ਉਨ੍ਹਾਂ ਦੇ ਕੋ-ਐਕਟਰ ਫ਼ਰਹਾਨ ਅਖ਼ਤਰ, ਜਾਇਰਾ ਵਸੀਮ ਅਤੇ ਰੋਹਿਤ ਸਰਫ਼ ਵੀ ਫੈਸਟੀਵਲ ਵੀ ਮੌਜੂਦ ਹੋਣਗੇਂ। ਫ਼ਿਲਮ ਦਾ ਪ੍ਰੀਮੀਅਰ 13 ਸਤੰਬਰ ਨੂੰ ਹੋਵੇਗਾ।
ਪ੍ਰਿਯੰਕਾ ਚੋਪੜਾ ਨੇ ਆਪਣੇ ਟਵੀਟਰ ਅਕਾਊਂਟ 'ਤੇ ਲਿਖਿਆ, " ਅੱਜ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੇ ਲਈ ਆਪਣੇ ਰਸਤੇ 'ਤੇ 13 ਤਾਰੀਖ ਨੂੰ ਪ੍ਰੀਮੀਅਰ 'ਚ ਆਪਣੇ ਕੋ-ਐਕਟਰ ਦੇ ਜੌਆਇਨ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦੀ।"
ਜ਼ਿਕਰ-ਏ-ਖ਼ਾਸ ਹੈ ਕਿ ਸੋਨਾਲੀ ਬੋਸ ਵੱਲੋਂ ਨਿਰਦੇਸ਼ਿਤ ਫ਼ਿਲਮ ਦੇ ਜ਼ਰੀਏ ਪ੍ਰਿਯੰਕਾ ਚੋਪੜਾ ਤਕਰੀਬਨ 3 ਸਾਲ ਬਾਅਦ ਬਾਲੀਵੁੱਡ 'ਚ ਕਮਬੈਕ ਕਰਨ ਜਾ ਰਹੀ ਹੈ। ਫ਼ਿਲਮ ਨੂੰ ਕੋ-ਪ੍ਰੋਡਿਊਸ ਪ੍ਰਿਯੰਕਾ, ਰੌਣੀ ਸਕਰੂਵਾਲਾ ਅਤੇ ਸਿਧਾਰਥ ਰਾਏ ਕਪੂਰ ਕਰ ਰਹੇ ਹਨ। ਇਹ ਫ਼ਿਲਮ 11 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।