ਮੁੰਬਈ: ਪ੍ਰਿਅੰਕਾ ਚੋਪੜਾ ਦੀ ਬਾਲੀਵੁੱਡ ਚ ਵਾਪਸੀ ਫ਼ਿਲਮ 'ਦਿ ਸਕਾਈ ਇਜ਼ ਪਿੰਕ' ਨਾਲ ਹੋ ਰਹੀ ਹੈ। ਹਾਲ ਹੀ ਵਿੱਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਪ੍ਰਿਅੰਕਾ ਦੇ ਇਲਾਵਾ ਇਸ ਫ਼ਿਲਮ ਵਿੱਚ ਫਰਹਾਨ ਅਖ਼ਤਰ, ਜਾਇਰਾ ਵਸੀਮ ਅਤੇ ਰੋਹਿਤ ਸਫਰ ਨਜ਼ਰ ਆਉਣਗੇ।
ਫ਼ਿਲਮ 'ਦਿ ਸਕਾਈ ਇਜ਼ ਪਿੰਕ' ਦਾ ਟ੍ਰੇਲਰ ਹੋਇਆ ਰਿਲੀਜ਼ - ਪ੍ਰਿਅੰਕਾ ਚੋਪੜਾ ਫਰਹਾਨ ਅਖ਼ਤਰ
ਪ੍ਰਿਅੰਕਾ ਚੋਪੜਾ ਦੀ ਆਉਣ ਵਾਲੀ ਫ਼ਿਲਮ 'ਦਿ ਸਕਾਈ ਇਜ਼ ਪਿੰਕ' ਦਾ ਟ੍ਰੇਲਰ ਰਿਲੀਜ਼ ਹੋ ਗਿਆ। ਫ਼ਿਲਮ ਵਿੱਚ ਪ੍ਰਿਅੰਕਾ ਦੇ ਨਾਲ ਫਰਹਾਨ ਅਖ਼ਤਰ, ਜ਼ਾਇਰਾ ਵਸੀਮ ਅਤੇ ਰੋਹਿਤ ਸਰਫ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਪ੍ਰਿਅੰਕਾ ਨੇ ਫ਼ਿਲਮ ਦਾ ਟ੍ਰੇਲਰ ਆਪਣੇ ਟਵਿੱਟਰ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ,"# ਦਿ ਸਕਾਈ ਇਜ਼ ਸਕਾਈਦਾ ਟ੍ਰੇਲਰ ਪੇਸ਼ ਹੈ- ਪਿਆਰ ਦੇ ਬਾਰੇ ਵਿੱਚ ਫ਼ਿਲਮ ਜਿਸ ਨੂੰ ਬਹੁਤ ਹੀ ਪਿਆਰ ਨਾਲ ਬਣਾਇਆ ਗਿਆ ਹੈ.... ਇਹ ਮੇਰੇ ਲਈ ਬਹੁਤ ਹੀ ਮਾਣ ਵਾਲੀ ਫ਼ਿਲਮ ਹੈ ਕਿਉਂਕਿ ਮੈਂ ਪਹਿਲੀ ਵਾਰ ਐਕਟਰ ਤੇ ਕੋ ਪ੍ਰੋਡੋਸਰ ਦੋਨੋਂ ਹਾਂ। ਉਮੀਦ ਹੈ ਇਹ ਤੁਹਾਨੂੰ ਜ਼ਿਦੰਗੀ ਨੂੰ ਸਹੀ ਤਰੀਕੇ ਨਾਲ ਜੀਣ ਦੀ ਪ੍ਰੇਰਨਾ ਦੇਵੇਗਾ।"
ਫ਼ਿਲਮ ਦੇ ਟ੍ਰੇਲਰ ਵਿੱਚ ਰੋਮੈਂਸ, ਡਰਾਮਾ, ਟ੍ਰੈਜੇਡੀ ਅਤੇ ਉਮੀਦ ਸਭ ਦਾ ਮਿਸ਼ਰਨ ਹੈ। ਹਾਲ ਹੀ ਵਿੱਚ ਰਿਲੀਜ਼ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਪ੍ਰਿਅੰਕਾ ਤੇ ਫਰਹਾਨ ਇੱਕ ਦੂਸਰੇ ਦੇ ਪਿਆਰ ਵਿੱਚ ਪਾਗਲ ਹੁੰਦੇ ਹਨ ਜੋ ਉਨ੍ਹਾਂ ਦੀ ਆਨ-ਸਕਰੀਨ ਕਮੈਸਟਰੀ ਤੋਂ ਸਾਫ਼ ਝਲਕਦਾ ਹੈ ਜਦਕਿ ਜ਼ਾਇਰਾ ਇੱਕ ਖ਼ਤਰਨਾਕ ਟੀਨੇਜਰ ਹੈ ਜੋ ਖ਼ੁਦ ਆਪਣੇ ਮਾਂ ਬਾਪ ਦੀ ਜ਼ਿਦੰਗੀ ਦੀ ਦੁਸ਼ਮਣ ਬਣੀ ਹੋਈ ਹੈ।
ਟ੍ਰੇਲਰ ਵਿੱਚ ਜ਼ਾਇਰਾ ਆਪਣੀ ਮਨਪੰਸਦ ਕਹਾਣੀ ਸੁਣਾਉਂਦੀ ਹੈ ਜੋ ਉਸ ਦੇ ਮਾਂ ਬਾਪ ਦੀ ਪ੍ਰੇਮ ਕਹਾਣੀ ਹੁੰਦੀ ਹੈ ਜਿਸ ਨੂੰ ਉਹ ਪਿਆਰ ਨਾਲ ਪਾਂਡਾ ਤੇ ਮੂਜ਼ ਬੁਲਾਉਂਦੀ ਹੈ।
13 ਸਤੰਬਰ ਨੂੰ ਟੋਂਰਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਇਸ ਦਾ ਵਰਲਡ ਪ੍ਰੀਮੀਅਰ ਹੋਵੇਗਾ ਤੇ ਇਹ ਫ਼ਿਲਮ 11 ਅਕਤੂਬਰ ਨੂੰ ਸਿਲਵਰ ਸਕਰੀਨ 'ਤੇ ਰਿਲੀਜ਼ ਹੋਵੇਗੀ।