ਪੰਜਾਬ

punjab

ETV Bharat / sitara

ਚੰਦਰਯਾਨ 2 :ਪ੍ਰਿਯੰਕਾ ਨੂੰ ਮਾਣ ਹੈ ਇਨ੍ਹਾਂ ਰਾਕੇਟ ਮਹਿਲਾਵਾਂ 'ਤੇ - ਇਸਰੋ ਚੰਦਰਯਾਨ 2

ਪ੍ਰਿਯੰਕਾ ਚੋਪੜਾ ਨੇ ਚੰਦਰਯਾਨ 2 ਦੇ ਪਿੱਛੇ ਮਹਿਲਾ ਵਿਗਿਆਨੀਆਂ 'ਤੇ ਮਾਨ ਜਤਾਇਆ ਹੈ। ਉਨ੍ਹਾਂ ਮੂਥੈਯਾ ਵਨਿਤਾ ਅਤੇ ਰਿਤੂ ਕਰੀਧਲ ਦਾ ਧੰਨਵਾਦ ਕੀਤਾ ਅਤੇ ਇਸਰੋ ਦੇ ਕੰਮ ਦੀ ਸ਼ਲਾਘਾ ਕੀਤੀ।

ਫ਼ੋਟੋ

By

Published : Jul 26, 2019, 4:50 PM IST

ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਇਸਰੋ ਦੇ ਨਵੀਨਤਮ ਮਿਸ਼ਨ ਚੰਦਰਯਾਨ 2 ਦੇ ਪਿੱਛੇ ਮਹਿਲਾ ਵਿਗਾਨੀਆਂ 'ਤੇ ਮਾਣ ਹੈ, ਜਿਵੇਂ ਕਿ ਭਾਰਤ ਨੇ ਚੰਦਰਮਾ ਲਈ ਦੇਸ਼ ਦੇ ਦੂਜੇ ਸਵਦੇਸ਼ੀ ਮਿਸ਼ਨ ਨੂੰ ਸਫ਼ਲਤਾਪੂਰਵਕ ਲਾਂਚ ਕਰਕੇ ਇਤਿਹਾਸ ਬਣਾਇਆ ਹੈ। ਪ੍ਰਿਯੰਕਾ ਨੇ ਇੱਕ ਮਹਾਨ ਉਦਹਾਰਨ ਸਥਾਪਿਤ ਕਰਨ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਪ੍ਰਿਯੰਕਾ ਨੇ ਇਨ੍ਹਾਂ ਮਹਿਲਾਵਾਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ, " ਚੰਦਰਯਾਨ-2 ਦੇ ਪਿੱਛੇ ਦੀ ਮਹਿਲਾਵਾਂ ਤੋਂ ਪ੍ਰੇਰਿਤ :#MuthayyaVanitha & #Rituararidhal. ਇਸਰੋ ਦੀ ਸਾਰੀ ਟੀਮ 'ਤੇ ਮੈਨੂੰ ਮਾਣ ਹੈ।"

ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹੱਸਤੀਆਂ ਨੇ ਇਸਰੋ 'ਤੇ ਮਾਣ ਪ੍ਰਗਟਾਇਆ ਹੈ। ਜ਼ਿਕਰਏਖ਼ਾਸ ਹੈ ਕਿ ਚੰਦਰਯਾਨ 2 ਪਹਿਲਾ ਅਦਿਹਾ ਮਿਸ਼ਨ ਹੈ, ਜੋ ਚੰਦਰਮਾ ਦੇ ਦੱਖਣੀ ਧਰੂਵ ਖੇਤਰ 'ਤੇ ਲੈਂਡਿੰਗ ਕਰੇਗਾ।

ABOUT THE AUTHOR

...view details