ਮੁੰਬਈ: ਆਸਕਰ 2020 ਤੋਂ ਕੁਝ ਘੰਟੇ ਪਹਿਲਾ, ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇੱਕ ਪੋਸਟ ਨੂੰ ਸਾਂਝਾ ਕੀਤਾ ਜਿਸ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਾਲ ਆਸਕਰ ਐਵਾਰਡ ਦਾ ਹਿੱਸਾ ਨਹੀਂ ਬਣ ਸਕੇਗੀ। ਪਰ ਇਹ ਉਨ੍ਹਾਂ ਨੇ ਨਾਲ ਹੀ ਆਪਣੇ ਫੈਨਸ ਲਈ ਪਿਛਲੇ ਸਾਲ ਦੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ।
ਹੋਰ ਪੜ੍ਹੋ: 92th oscar 2020: ਹਾਲੀਵੁੱਡ ਸਟਾਰ ਬ੍ਰੈਡ ਪਿੱਟ ਅਤੇ ਲਾਰਾ ਡਰਨ ਨੇ ਜਿੱਤੀਆ ਆਸਕਰ
ਪ੍ਰਿਯੰਕਾ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਪੋਸਟ ਕਰਦੇ ਹੋਏ ਲਿਖਿਆ,"ਇਸ ਸਾਲ #ਆਸਕਰ ਵਿੱਚ ਨਹੀਂ ਜਾ ਸਕੀ ਪਰ ਮੈਂ ਤੁਹਾਡੇ ਨਾਲ ਦਿਖਾਗੀ........ਚਲੋਂ ਦੱਸੋ ਕਿ ਤੁਸੀਂ ਕਿਸ ਲਈ ਦੁਆ ਕਰ ਰਹੇ ਹੋ? #ਪੀਸੀਆਸਕਰਪਾਰਟੀ।"
ਅਦਾਕਾਰਾ ਨੇ ਸਾਲ 2016 ਤੇ 2017 ਵਿੱਚ ਅਕੈਡਮੀ ਐਵਾਰਡਸ ਵਿੱਚ ਰੇਡ ਕਾਰਪੇਟ ਇਵੈਂਟ ਵਿੱਚ ਸ਼ਿਰਕਤ ਕੀਤੀ ਸੀ। ਸਮੇਂ 'ਤੋਂ ਪਿੱਛੇ ਜਾਂਦੇ ਹੋਏ ਅਦਾਕਾਰਾ ਨੇ ਲਿਖਿਆ,"ਮੇਰੇ ਆਸਕਰ ਲੁੱਕ ਦੀਆਂ ਕੁਝ ਪੁਰਾਣੀਆਂ ਤਸਵੀਰਾਂ......ਤੁਹਾਡੀ ਕਿਹੜਾ ਫੈਵਰਟ ਹੈ...............#ਆਸਕਰ #ਰੇਡਕਾਰਪਟ।"
ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਪਤੀ ਨਿਕ ਨਾਲ ਸਭ ਤੋਂ ਵੱਡੇ ਮਿਊਜ਼ਿਕ ਐਵਾਰਡਸ 'ਗ੍ਰੈਮੀ' ਵਿੱਚ ਸ਼ਿਰਕਤ ਕੀਤੀ ਸੀ। ਉਨ੍ਹਾਂ ਨੇ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਪ੍ਰਿਯੰਕਾ ਨੂੰ ਉਨ੍ਹਾਂ ਦੀ ਪਲੈਨਡ ਨੇਕਲਾਈਨ ਆਊਟਫਿੱਟ ਲਈ ਸੋਸ਼ਲ ਮੀਡੀਆ ਉੱਤੇ ਕਾਫ਼ੀ ਟ੍ਰੋਲ ਕੀਤਾ ਗਿਆ ਸੀ। ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਐਵਾਰਡ ਨਾਈਟ ਵਿੱਚ ਮਜ਼ੇਦਾਰ ਸਮਾਂ ਗੁਜ਼ਾਰਿਆ।