ਮੁੰਬਈ : ਹਾਲੀਵੁੱਡ 'ਚ ਸਰਗਰਮ ਰਹਿਣ ਵਾਲੀ ਪ੍ਰਿਯੰਕਾ ਚੋਪੜਾ ਦੀ ਇਸ ਸਾਲ ਬਾਲੀਵੁੱਡ ਫ਼ਿਲਮ 'ਦ ਸਕਾਈ ਇਜ਼ ਪਿੰਕ' ਅਕਤੂਬਰ 'ਚ ਰਿਲੀਜ਼ ਹੋ ਰਹੀ ਹੈ। ਹਾਲ ਹੀ ਦੇ ਵਿੱਚ ਇਸ ਫ਼ਿਲਮ ਨੂੰ ਲੈ ਕੇ ਖ਼ਬਰਾਂ ਇਹ ਸਾਹਮਣੇ ਆ ਰਹੀਆਂ ਹਨ ਕਿ ਇਸ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਮੰਗਲਵਾਰ ਨੂੰ ਟੀਮ ਨੇ ਸ਼ੂਟ ਖ਼ਤਮ ਹੋਣ ਦੀ ਪਾਰਟੀ ਰੱਖੀ ਜਿਸ 'ਚ ਸਾਰੀ ਹੀ ਟੀਮ ਨੇ ਖ਼ੂਬ ਅਨੰਦ ਮਾਣਿਆ।
ਸੱਟ ਲੱਗਣ ਦੇ ਬਾਵਜੂਦ ਵੀ ਪਾਰਟੀ 'ਚ ਗਈ ਪ੍ਰਿਯੰਕਾ - PARTY
11 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਦ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਇਸ ਫ਼ਿਲਮ ਦੀ ਪਾਰਟੀ 'ਚ ਸੱਟ ਲੱਗਣ ਦੇ ਬਾਵਜੂਦ ਵੀ ਪ੍ਰਿਯੰਕਾ ਚੋਪੜਾ ਨੇ ਸ਼ਿਰਕਤ ਕੀਤੀ।
ਫ਼ੋਟੋ
ਇਸ ਪਾਰਟੀ 'ਚ ਪ੍ਰਿਯੰਕਾ ਨੇ ਵਾਇਟ ਆਊਟਫ਼ਿਟ ਦੇ ਨਾਲ ਯੈਲੋ ਹੀਲਜ਼ ਪਾਈਆਂ ਹੋਇਆ ਸਨ। ਦੱਸ ਦਈਏ ਕਿ ਪ੍ਰਿਯੰਕਾ ਦੀ ਸਿਹਤ ਠੀਕ ਨਹੀਂ ਸੀ। ਉਸ ਦੇ ਗੋਡੇ 'ਤੇ ਸੱਟ ਲੱਗੀ ਹੋਈ ਸੀ। ਇਸ ਦੇ ਬਾਵਜੂਦ ਪੂਰੀ ਪਾਰਟੀ 'ਚ ਪ੍ਰਿਯੰਕਾ ਨੇ ਖ਼ੂਬ ਇੰਜੁਆਏ ਕੀਤਾ। ਜ਼ਿਕਰਯੋਗ ਹੈ ਕਿ 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਪ੍ਰਿਯੰਕਾ ਤੋਂ ਇਲਾਵਾ ਫ਼ਰਹਾਨ ਅਖ਼ਤਰ ਅਤੇ ਜ਼ਾਇਰਾ ਵਸੀਮ ਅਹਿਮ ਭੂਮਿਕਾ ਅਦਾ ਕਰ ਰਹੇ ਹਨ।