ਪੰਜਾਬ

punjab

ETV Bharat / sitara

ਨਵੇਂ ਗੀਤ 'ਚ ਇਕੱਠੇ ਨਜ਼ਰ ਆਏ ਪ੍ਰਿਯੰਕਾ-ਨਿੱਕ ,ਪਹਿਲੀ ਵਾਰ ਕੀਤਾ ਇੱਕਠੇ ਕੰਮ - youtube trending

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਾਸ ਦੀ ਸੰਗੀਤਕ ਵੀਡੀਓ ਸਕਰ ਹੋਈ ਲੋਕ-ਅਰਪਣ ,ਨਜ਼ਰ ਆਇਆ ਇਸ ਵੀਡੀਓ 'ਚ ਪੂਰਾ ਜੋਨਾਸ ਪਰਿਵਾਰ ।

ਸੋਸ਼ਲ ਮੀਡੀਆ

By

Published : Mar 1, 2019, 8:00 PM IST

ਹੈਦਰਾਬਾਦ : ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਾਸ ਦੇ ਫ਼ੈਨਜ਼ ਲਈ ਇਕ ਚੰਗੀ ਖ਼ਬਰ ਹੈ। ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਾਸ ਦੋਵੇਂ ਇੱਕਠੇ ਇੱਕ ਸੰਗੀਤਕ ਵੀਡੀਓ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਹਨ । ਇਸ ਸੰਗੀਤਕ ਵੀਡੀਓ ਦਾ ਨਾਂਅ 'ਸਕਰ' ਹੈ। ਇਸ ਵੀਡੀਓ ਦੇ ਵਿੱਚ ਤਿੰਨੋਂ ਜੋਨਾਸ ਭਰਾ ਆਪਣੀਆਂ-ਆਪਣੀਆਂ ਘਰਵਾਲੀਆਂ ਦੇ ਨਾਲ ਕਮਾਲ ਦਾ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਨਿੱਕ ਜੋਨਾਸ ਅਤੇ ਪ੍ਰਿਯੰਕਾ ਚੋਪੜਾ ਨੇ ਜੋਨਾਸ ਬਰਦਰਜ਼ ਦੀ ਨਵੀਂ ਸੰਗੀਤਕ ਵੀਡੀਓ 'ਚ ਪਹਿਲੀ ਵਾਰ ਇੱਕਠੇ ਕੰਮ ਕੀਤਾ ਹੈ। ਗੀਤ 'ਚ ਪ੍ਰਿਯੰਕਾ ਅਤੇ ਨਿੱਕ ਦਾ ਇਕ ਦੂਜੇ ਪ੍ਰਤੀ ਤਾਲਮੇਲ ਕਾਬਿਲ-ਏ-ਤਾਰਿਫ਼ ਹੈ।
ਯੂ-ਟਿਊਬ 'ਤੇ ਅੱਪਲੋਡਿੰਗ ਤੋਂ ਬਾਦ 7 ਘੰਟਿਆਂ ਦੇ ਅੰਦਰ-ਅੰਦਰ ਇਸ ਗੀਤ ਨੇ 3.2 ਮਿਲੀਅਨ ਵਿਊਂਜ ਹਾਸਿਲ ਕਰ ਲਏ ਹਨ । ਹਾਲੀਵੁੱਡ ਫੈਂਨਜ਼ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ । ਇਸ ਵੀਡੀਓ ਦੀ ਡਾਇਰੈਕਸ਼ਨ ਐਨਥਨੀ ਮੰਡੇਲਰ ਨੇ ਬਹੁਤ ਹੀ ਵੱਧੀਆ ਢੰਗ ਨਾਲ ਕੀਤੀ ਹੈ ।

ABOUT THE AUTHOR

...view details