ਮੁੰਬਈ: ਬਾਲੀਵੁੱਡ ਦੀ ਨਵੀਂ ਕਾਮੇਡੀ, ਐਕਸ਼ਨ ਤੇ ਰੌਮੈਂਟਿਕ ਫ਼ਿਲਮ 'ਸਭ ਕੁਸ਼ਲ ਮੰਗਲ' ਦਾ ਹਾਲ ਹੀ ਵਿੱਚ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ 2 ਮਿੰਟ 37 ਸਿੰਕਟ ਦੇ ਟ੍ਰੇਲਰ ਵਿੱਚ ਕਾਫ਼ੀ ਐਕਸ਼ਨ ਕਾਮੇਡੀ ਤੇ ਰੌਮੈਂਸ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਦੇ ਟ੍ਰੇਲਰ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ।
ਹੋਰ ਪੜ੍ਹੋ: ਫ਼ਿਲਮ 'ਸਭ ਕੁਸ਼ਲ ਮੰਗਲ' ਨਾਲ ਕਰਨ ਜਾ ਰਹੀ ਹੈ, ਰਵੀ ਕਿਸ਼ਨ ਦੀ ਬੇਟੀ ਡੈਬਿਉ
ਦੱਸ ਦੇਈਏ ਕਿ ਇਹ ਫ਼ਿਲਮ ਭੋਜਪੁਰੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਅਦਾਕਾਰ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਇਸ ਫ਼ਿਲਮ ਨਾਲ ਆਪਣਾ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ਨੂੰ ਕਰਨ ਵਿਸ਼ਵਨਾਥ ਕਸ਼ਯਪ ਵੱਲੋਂ ਡਾਇਰੈਕਟ ਕੀਤਾ ਗਿਆ ਹੈ।