ਪੰਜਾਬ

punjab

ETV Bharat / sitara

ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੀਤਿਸ਼ ਨੰਦੀ ਨੇ ਕੀਤਾ ਟਵੀਟ - lok sabha 2019

ਬਾਲੀਵੁੱਡ ਪ੍ਰੋਡਿਊਸਰ ਪ੍ਰੀਤਿਸ਼ ਨੰਦੀ ਨੇ ਟਵੀਟ ਕਰ ਲੋਕ ਸਭਾ ਚੋਣਾਂ 'ਤੇ ਟਿੱਪਣੀ ਕੀਤੀ ਹੈ।

ਸੋਸ਼ਲ ਮੀਡੀਆ

By

Published : Apr 1, 2019, 11:49 PM IST

ਹੈਦਰਾਬਾਦ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਬਾਲੀਵੁੱਡ ਵੀ ਸਰਗਰਮ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਦੀ ਉਦਹਾਰਣ ਬਾਲੀਵੁੱਡ ਪ੍ਰੋਡਿਊਸਰ ਪ੍ਰੀਤਿਸ਼ ਨੰਦੀ ਦੇ ਟਵੀਟ ਤੋਂ ਪਤਾ ਲੱਗ ਰਹੀ ਹੈ।
ਬਾਲੀਵੁੱਡ ਪ੍ਰੋਡਿਊਸਰ ਪ੍ਰੀਤਿਸ਼ ਨੰਦੀ ਨੇ ਟਵੀਟ ਕਰ ਆਮ ਜਨਤਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ਡਰਨਾ ਬੰਦ ਕਰੋ ਅਤੇ ਵੋਟ ਦੀ ਸਹੀ ਵਰਤੋਂ ਕਰੋ। ਜੋ ਤੁਹਾਨੂੰ ਡਰਾਉਂਦੇ ਹਨ ਤੁਸੀਂ ਉਨ੍ਹਾਂ ਨੂੰ ਆਪਣੇ ਫੈਸਲੇ ਨਾਲ ਡਰਾਓ।


ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਝ ਸਮਾਂ ਪਹਿਲਾਂ ਬਾਲੀਵੁੱਡ ਦੇ ਫ਼ਿਲਮੀ ਦਿੱਗਜਾਂ ਨੂੰ ਇਕ ਟਵੀਟ ਵਿੱਚ ਟੈਗ ਕਰਕੇ ਆਮ ਜਨਤਾ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਲਈ ਕਿਹਾ ਗਿਆ ਸੀ।

ABOUT THE AUTHOR

...view details