ਮੁੰਬਈ: ਦੇਸ਼ ਵਿੱਚ ਵੱਧ ਰਹੇ ਕੋਵਿਡ-19 ਦੇ ਕੇਸਾਂ ਨੂੰ ਦੇਖਦੇ ਹੋਏ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਹੈਂਡਲ ਉੱਤੇ ਫੈੱਸ ਦੇ ਲਈ ਸੁਨੇਹਾ ਲਿਖਿਆ ਤੇ ਲੋਕਾਂ ਨੂੰ ਸ਼ਾਂਤ ਤੇ ਸੁੱਰਖਿਅਤ ਰਹਿਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪ੍ਰੀਤੀ ਜ਼ਿੰਟਾ ਨੇ ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਲੋਕਾਂ ਨੂੰ ਵਾਇਰਸ ਦੇ ਫੈਲਣ ਬਾਰੇ ਸੰਦੇਸ਼ ਦਿੱਤਾ।
ਲਤਾ ਨੇ ਟੱਵੀਟ ਦੀ ਸੀਰੀਜ਼ ਪੋਸਟ ਕੀਤੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ, "ਨਮਸਕਾਰ, ਕੋਰੋਨਾ ਵਾਇਰਸ ਮਹਾਂਮਾਰੀ ਸੱਚਾਈ ਹੈ ਤੇ ਬਹੁਤ ਖ਼ਤਰਨਾਕ ਵੀ। ਇਸ ਸਮੇਂ, ਸਾਨੂੰ ਨਾ ਤਾਂ ਘਬਰਾਉਣਾ ਚਾਹੀਂਦਾ ਹੈ ਤੇ ਨਾ ਹੀ ਅਫ਼ਵਾਹ ਫੈਲਾਉਣੀ ਚਾਹੀਦੀ ਹੈ।"